15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ’ਚ ਸ਼ਿਵ ਕਥਾ ਸਮਾਗਮ 26 ਤੋਂ- ਸਾਧਵੀ ਪਰਮਜੀਤ ਭਾਰਤੀ

ਅਜੀਤ ਡੈਸਕ 26-06-2026
ਤਰਨ ਤਾਰਨ, 25 ਜੂਨ (ਪਰਮਜੀਤ ਜੋਸ਼ੀ)– ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਦੁਆਰਾ ਸ਼੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਵਿਚ 26 ਜੂਨ ਤੋਂ ਲੈ ਕੇ 28 ਜੂਨ ਤੱਕ ਭਗਵਾਨ ਸ਼ਿਵ ਕਥਾ ਹੋਣ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਸਾਧਵੀ ਪਰਮਜੀਤ ਭਾਰਤੀ ਨੇ ਕਿਹਾ ਕਿ ਭਗਵਾਨ ਸ਼ਿਵ ਕਥਾ ਦਾ ਵਾਚਣ ਕਰਨ ਲਈ ਸਾਧਵੀ ਗੌਰੀ ਭਾਰਤੀ ਆ ਰਹੇ ਹਨ ਜੋ ਕਿ ਆਪਣੇ ਵਿਚਾਰਾਂ ਅੰਦਰ ਭਗਵਾਨ ਸ਼ਿਵ ਮਹਿਮਾ ਤੋਂ ਅਵਗਤ ਕਰਵਾਉਣਗੇ। ਇਸ ਕਥਾ ਦਾ ਮੁੱਖ ਉਦੇਸ਼ ਸਮਾਜ ਦੀ ਵਿਗੜੀ ਹੋਈ ਹਾਲਤ ਨੂੰ ਸੁਧਾਰਨਾ ਹੈ। ਅਗਰ ਅੱਜ ਸਮਾਜ ਵੱਲ ਨਜ਼ਰ ਦੌੜਾਈ ਜਾਵੇ ਤਾਂ ਸਮਾਜ ਦੀ ਰੀੜ ਦੀ ਹੱਡੀ ਜੋ ਕਿ ਯੁਵਾ ਹਨ। ਉਹੀ ਮਾਰਗ ਤੋਂ ਭਟਕ ਰਿਹਾ ਹੈ। ਇਸ ਕਥਾ ਦੇ ਦੁਆਰਾ ਯੁਵਾ ਨੂੰ ਜੋ ਕਿ ਆਪਣੇ ਨੈਤਿਕ ਸਤਰ ਤੋਂ ਗਿਰ ਚੁੱਕਾ ਹੈ, ਉਸ ਨੂੰ ਉੱਚਾ ਚੁੱਕਣਾ ਹੈ। ਇਸਦੇ ਨਾਲ ਹੀ ਸਾਧਵੀ ਨੇ ਕਿਹਾ ਕਿ ਪ੍ਰਤੀ ਦਿਨ ਕਥਾ ਦਾ ਸਮਾਂ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੈ।
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦਾ ਸਤਿਕਾਰ ਕਰੇ ਪੰਜਾਬ ਸਰਕਾਰ, ਭਗਵੰਤ ਮਾਨ ਦੇ ਬਿਆਨ ਹਰ ਦਿਨ ਬਦਲ ਰਹੇ- ਬਿੱਲਾ ਸੇ... ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਬਿਨ੍ਹਾਂ ਭੇਦ ਭਾਵ ਰਜਿਸਟੇ੍ਸ਼ਨ ਕੀਤੀ ਜਾ ਰਹੀ- ਸੰਦੀਪ ਕੁਮਾਰ ਸੰਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।