ਤਰਨ ਤਾਰਨ, 16 ਮਈ (ਹਰਿੰਦਰ ਸਿੰਘ)-ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ | ਇਨਾਂ ਨਤੀਜਿਆਂ ਵਿਚ ਤਰਨ ਤਰਨ ਸ਼ਹਿਰ ਦੀ ਵਾਰਡ ਨੰਬਰ 11 ਤੋਂ ਮਿਹਨਤ ਮਜ਼ਦੂਰੀ ਕਰਨ ਵਾਲੇ ਮਹਿੰਦਰ ਸਿੰਘ ਦੀ ਪੁੱਤਰੀ ਜੈਸਮੀਨ ਕੌਰ, ਜੋ ਕਿ ਸ੍ਰੀ ਗੁਰੂ ਅਰਜਨ ਦੇਵ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਪੜਦੀ ਸੀ, ਨੇ 650 ਅੰਕਾਂ ਵਿਚੋਂ 623 ਅੰਕ ਪ੍ਰਾਪਤ ਕਰਕੇ ਆਪਣੇ ਪਰਿਵਾਰ ਜ਼ਿਲੇ ਅਤੇ ਸ਼ਹਿਰ ਦਾ ਨਾਂਅ ਪੂਰੇ ਪੰਜਾਬ ਵਿਚ ਰੌਸ਼ਨ ਕੀਤਾ ਹੈ | ਇਸ ਹੋਣਹਾਰ ਬੱਚੀ ਨੂੰ ਸ਼ੁੱਕਰਵਾਰ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਉਸ ਦੇ ਘਰ ਜਾ ਕੇ ਸਾਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਖੁਸ਼ੀ ਦੇ ਪਲ ਸਾਂਝੇ ਕੀਤੇ | ਇਸ ਦੌਰਾਨ ਉਨ੍ਹਾਂ ਬੱਚੀ ਨੂੰ ਜੀਵਨ ਵਿਚ ਹੋਰ ਬੁਲੰਦੀਆਂ ਹਾਸਲ ਕਰਨ ਦਾ ਆਸ਼ੀਰਵਾਦ ਦਿੱਤਾ | ਕਰਨ ਬੁਰਜ਼ ਨੇ ਵਿਸ਼ਵਾਸ ਦੁਆਇਆ ਕਿ ਉਹ ਇਸ ਹੋਣਹਾਰ ਲੜਕੀ ਦੀ ਹਰ ਤਰਾਂ ਨਾਲ ਸਹਾਇਤਾ ਵੀ ਕਰਨਗੇ | ਇਸ ਮੌਕੇ ਜੈਸਮੀਨ ਕੌਰ ਨੇ ਦੱਸਿਆ ਕਿ ਉਸ ਦਾ ਸੁਪਨਾ ਹੈ ਕਿ ਉਹ ਅਧਿਆਪਕ ਬਣੇ ਅਤੇ ਇਸ ਸੁਪਨੇ ਲਈ ਉਹ ਦਿਨਰਾਤ ਮਿਹਨਤ ਕਰੇਗੀ, ਜਿਸ ਲਈ ਉਨ੍ਹਾਂ ਦੇ ਚਾਚਾ ਦਿਲਜੀਤ ਸਿੰਘ, ਜੋ ਕਿ ਖੁਦ ਅਧਿਆਪਕ ਹਨ, ਉਨਾਂ ਨੇ ਵੀ ਉਸਨੂੰ ਬਹੁਤ ਮਿਹਨਤ ਕਰਵਾਈ ਹੈ | ਉਹ ਪੂਰੇ ਪਰਿਵਾਰ ਦੇ ਸਹਿਯੋਗ ਨਾਲ ਇਸ ਮੁਕਾਮ 'ਤੇ ਪੁੱਜੀ ਹੈ | ਉਸ ਨੇ ਕਿਹਾ ਕਿ ਉਸ ਦਾ ਦਿ੍ੜ ਇਰਾਦਾ ਹੈ ਕਿ ਉਹ ਆਪਣੇ ਅੰਕਾਂ ਨੂੰ ਜਿੱਥੇ ਘੱਟਣ ਨਹੀਂ ਦੇਵੇਗੀ, ਉਥੇ ਅਗਾਂਹ ਹੋਰ ਵਧਾਵੇਗੀ | ਇਸ ਮੌਕੇ ਡਾ. ਕੁਲਦੀਪ ਸਿੰਘ, ਸਾਬਕਾ ਡਾਇਰੈਕਟਰ ਗੁਰਬਾਜ਼ ਸਿੰਘ ਗਿੱਲ, ਪਵਨ ਸ਼ਰਮਾ, ਤਰਸੇਮ ਸਿੰਘ, ਅਮਨਦੀਪ ਸਿੰਘ, ਡਾ. ਰਿੰਕੂ, ਸਰਪੰਚ ਗੁਰਚਰਨ ਸਿੰਘ, ਹਰਜੀਤ ਸਿੰਘ ਝਬਾਲ, ਲਵਦੀਪ ਸਿੰਘ ਗਹਿਰੀ ਆਦਿ ਹਾਜ਼ਰ ਸਨ |
ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ਵਾਲੀ ਜੈਸਮੀਨ ਨੂੰ ਕਰਨਬੀਰ ਸਿੰਘ ਬੁਰਜ ਨੇ ਕੀਤਾ ਸਨਮਾਨਿਤ <br/>
ਅਜੀਤ ਡੈਸਕ
17-05-2026