19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਨਰੇਗਾ ਬਹਾਲ ਕਰਵਾ ਕੇ ਰਹਾਂਗੇ- ਦੇਵੀ ਕੁਮਾਰੀ <br/>

ਅਜੀਤ ਡੈਸਕ 17-05-2026

ਹਰੀਕੇ ਪੱਤਣ, 16 ਮਈ (ਸੰਜੀਵ ਕੁੰਦਰਾ)-ਕੇਂਦਰ ਦੀਆ ਖੇਤ ਮਜ਼ਦੂਰ ਜਥੇਬੰਦੀਆ ਦੇ ਸਾਂਝੇ ਮੰਚ ਅਤੇ ਨਰੇਗਾ ਸੰਘਰਸ਼ ਵਲੋਂ 15 ਮਈ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਕਾਮਰੇਡ ਸਰਬਜੀਤ ਕੌਰ, ਕਾਮਰੇਡ ਸਰਵਨ ਸਿੰਘ ਕਿਰਤੋਵਾਲ ਕਲਾਂ ਦੀ ਅਗਵਾਈ ਵਿਚ ਪਿੰਡ ਕਿਰਤੋਵਾਲ ਕਲਾਂ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਰਨਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਵਿਕਸਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ) ਨੂੰ ਵਾਪਸ ਕਰਵਾਉਣ ਲਈ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਪ੍ਰਚੰਡ ਰੂਪ ਦੇਣ ਲਈ ਦਿੱਲੀ ਦੇ ਕੰਸਟੀ ਚਿਊਸ਼ਨਲ ਕਲੱਬ ਆਫ ਇੰਡੀਆ ਵਿਚ ਕੀਤੀ ਗਈ ਕਨਵੈਨਸ਼ਨ ਦਾ ਹਵਾਲਾ ਦਿੰਦਿਆ ਕਿਹਾ ਕਿ ਸੀ.ਪੀ.ਆਈ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੇ ਉੱਥੇ ਇਹ ਗੱਲ ਜੋਰ ਨਾਲ ਆਖੀ ਸੀ ਕਿ ਮਨਰੇਗਾ ਸਨਮਾਨ ਅਤੇ ਨਿਆਂ ਦੀ ਲੜਾਈ ਹੈ | ਕਾਮਰੇਡ ਸਰਹਾਲੀ ਕਲਾਂ ਨੇ ਕਿਹਾ ਕਿ ਦਿੱਲੀ ਕਨਵੈਨਸ਼ਨ ਵਿਚ ਦਿੱਤੇ ਗਏ ਸੁਨੇਹੇ ਨੂੰ ਅਸੀਂ ਘਰ-ਘਰ ਪਹੁੰਚਾਉਣਾ ਹੈ | ਉਨ੍ਹਾ ਕਿਹਾ ਕਿ ਮੋਦੀ ਸਰਕਾਰ ਦੇ ਆਉਂਦਿਆ ਹੀ ਮਨਰੇਗਾ ਨੂੰ ਕਮਜੋਰ ਕਰਨ ਦੀਆ ਕਾਰਵਾਈਆਂ ਸ਼ੁਰੂ ਹੋ ਗਈਆ ਸਨ | ਹੁਣ ਮਨਰੇਗਾ ਨੂੰ ਖ਼ਤਮ ਕਰਕੇ ਵੀ.ਬੀ.ਜੀ ਰਾਮ ਨੂੰ ਲਾਗੂ ਕੀਤਾ ਜਾ ਰਿਹਾ ਹੈ | ਉਨ੍ਹਾ ਕਿਹਾ ਕਿ ਮਨਰੇਗਾ ਦੀ ਥਾਂ ਲਿਆਦੇ ਜਾ ਰਹੇ ਨਵੇ ਕਾਨੂੰਨ ਨੇ ਮਜ਼ਦੂਰ ਵਰਗ ਨੂੰ ਮਿਲ ਰਹੀ ਨਿਗੂਣੀ ਜਹੀ ਰਾਹਤ ਨੂੰ ਵੀ ਖ਼ਤਮ ਕਰ ਦੇਣਾ ਹੈ | ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾ ਨੇ ਕਿਹਾ ਕਿ ਮਨਰੇਗਾ ਮਨਰੇਗਾ ਕਾਨੂੰਨ ਕੰਮ ਦੀ ਕੁੱਝ ਗਰੰਟੀ ਦਿੰਦਾ ਸੀ | ਮੋਦੀ ਸਰਕਾਰ ਇਸ ਨੂੰ ਖਤਮ ਕਰਨ ਤੇ ਤੁੱਲੀ ਹੋਈ ਹੈ | ੳਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਕੀਤੀਆਂ ਗਰੰਟੀਆਂ ਪੂਰੀਆਂ ਕਰੇ | ਉਨ੍ਹਾਂ ਕਿਹਾ ਕਿ 25 ਮਈ ਨੂੰ ਰਾਮਗੜ੍ਹੀਆ ਬੁੰਗਾ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਜਾ ਰਹੀ ਹੈ | ਇਸ ਮੌਕੇ ਨਛੱਤਰ ਸਿੰਘ, ਕਾਮਰੇਡ ਸੁਖਦੇਵ ਸਿੰਘ, ਕਾਮਰੇਡ ਨਵਜੋਤ ਸਿੰਘ, ਕਾਮਰੇਡ ਮੰਗਾ ਸਿੰਘ, ਕਾਮਰੇਡ ਰਾਣੀ, ਸੋਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੰਵਰਜੀਤ ਮਝੈਲ ਨੂੰ ਵਿਧਾਇਕ ਮੰਨਾ ਅਤੇ ਭਾਜਪਾ ਲੀਡਰਸ਼ਿਪ ਨੇ ਦਿੱਤਾ ਥਾਪੜਾ <br/> ਅਗਲੀ ਖ਼ਬਰ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ 'ਚ ਮਾਹੌਲ ਭਾਜਪਾ ਦੇ ਹੱਕ ਵਿਚ - ਸੰਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।