19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ 'ਚ ਮਾਹੌਲ ਭਾਜਪਾ ਦੇ ਹੱਕ ਵਿਚ - ਸੰਧੂ <br/>

ਅਜੀਤ ਡੈਸਕ 17-05-2026
ਭਿੱਖੀਵਿੰਡ, 16 ਮਈ (ਬੌਬੀ)— ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋ ਰਹੀਆਂ ਚੋਣਾਂ ਵਿਚ ਵੋਟਰਾਂ ਦਾ ਰੁਝਾਨ ਇਸ ਵਾਰ ਭਾਰਤੀ ਜਨਤਾ ਪਾਰਟੀ ਵੱਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੇਲਵੇ ਬੋਰਡ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਿਤਾਰਾ ਸਿੰਘ ਸੱਧੂ ਨੇ ਭਿੱਖੀਵਿੰਡ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਅੱਜ ਜੋ ਹਾਲਾਤ ਬਣੇ ਪਏ ਹਨ ਇਸ ਤੋਂ ਲੋਕ ਆਮ ਆਦਮੀ ਪਾਰਟੀ ਤੋਂ ਪੂਰੀ ਤਰਹਾਂ ਦੁਖੀ ਹਨ | ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਅੱਜ ਲੋਕ ਜਦੋਂ ਘਰੋਂ ਬਾਜ਼ਾਰ ਆਉਂਦੇ ਹਨ ਤਾਂ ਉਹ ਆਪਣਾ ਮੋਬਾਈਲ ਤੱਕ ਬੜੇ ਤਰੀਕੇ ਨਾਲ ਲਕੋ ਕੇ ਆਪਣੀ ਜੇਬ ਵਿਚ ਪਾਉਂਦੇ ਹਨ ਤਾਂ ਜੋ ਕੋਈ ਲੁਟੇਰਾ ਉਨ੍ਹਾਂ ਦਾ ਮੋਬਾਇਲ ਨਾ ਝਪਟ ਕੇ ਲੈ ਜਾਵੇ | ਉਨ੍ਹਾਂ ਅੱਗੇ ਕਿਹਾ ਕਿ ਅੱਜ ਵੱਡੇ ਕਾਰੋਬਾਰੀਆਂ ਨੂੰ ਤਾਂ ਛੱਡੋ ਛੋਟੇ ਦੁਕਾਨਦਾਰਾਂ ਤੱਕ ਨੂੰ ਗੈਂਗਸਟਰਾਂ ਦੇ ਫੋਨ ਆਉਂਦੇ ਹਨ ਫਿਰੌਤੀ ਲਈ ਉਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਅਤੇ ਡਰੇ ਸਹਿਮੇ ਲੋਕ ਸਮਾਜ ਵਿਰੋਧੀ ਅੰਸਰਾਂ ਨੂੰ ਪੈਸੇ ਦੇਣ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦੇ ਮਾਹੌਲ ਨੂੰ ਵਧੀਆ ਬਣਾ ਸਕਦੀ ਹੈ ਤਾਂ ਜੋ ਲੋਕ ਬਿਨਾਂ ਕਿਸੇ ਡਰ ਖੌਫ਼ ਤੇ ਆਪਣੇ ਕਾਰੋਬਾਰ ਕਰ ਸਕਣ | ਸੰਧੂ ਨੇ ਅੱਗੇ ਕਿਹਾ ਕਿ ਨਗਰ ਪੰਚਾਇਤ ਚੋਣਾਂ ਵਿੱਚ ਭਾਜਪਾ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਜਿੱਤ ਪ੍ਰਾਪਤ ਕਰੇਗੀ |

ਪਿਛਲੀ ਖ਼ਬਰ ਮਨਰੇਗਾ ਬਹਾਲ ਕਰਵਾ ਕੇ ਰਹਾਂਗੇ- ਦੇਵੀ ਕੁਮਾਰੀ <br/> ਅਗਲੀ ਖ਼ਬਰ ਨਗਰ ਕੌਂਸਲ ਪੱਟੀ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।