27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਲਾਕਾਰ ਡਾ. ਰੂਬਲ ਨੇ ਬਣਾਈ ਵਿਸ਼ੇਸ਼ ਪੇਂਟਿੰਗ

ਅੰਮ੍ਰਿਤਸਰ, 26 ਅਕਤੂਬਰ (ਸੁਰਿੰਦਰ ਕੋਛੜ)-ਚੌਥੇ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉੱਘੇ ਕਲਾਕਾਰ ਡਾ: ਜਗਜੋਤ ਸਿੰਘ ਰੂਬਲ ਨੇ ਆਪਣੀ ਕਲਾ ਰਾਹੀਂ ਸ਼ਰਧਾ ਦੇ ਫੁਲ ਭੇਟ ਕਰਦਿਆਂ ਗੁਰੂ ਰਾਮਦਾਸ ਜੀ ਅਤੇ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਦਰਸਾਉਂਦੀ ਇਕ ਬੇਹੱਦ ਖ਼ੂਬਸੂਰਤ ਅਤੇ ਵਿਸ਼ੇਸ਼ ਪੇਂਟਿੰਗ ਤਿਆਰ ਕੀਤੀ ਹੈ। ਇਸ 3 ਫੁੱਟ ਬਾਈ 4 ਫੁੱਟ ਆਕਾਰ ਵਾਲੀ ਮਨਮੋਹਕ ਪੇਂਟਿੰਗ ਨੂੰ ਐਕ੍ਰਿਲਿਕ ਰੰਗਾਂ ਨਾਲ ਬਣਾਇਆ ਗਿਆ ਹੈ।

ਅਜੀਤ ਡੈਸਕ 27-10-2026
ਅੰਮ੍ਰਿਤਸਰ, 26 ਅਕਤੂਬਰ (ਸੁਰਿੰਦਰ ਕੋਛੜ)-ਚੌਥੇ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉੱਘੇ ਕਲਾਕਾਰ ਡਾ: ਜਗਜੋਤ ਸਿੰਘ ਰੂਬਲ ਨੇ ਆਪਣੀ ਕਲਾ ਰਾਹੀਂ ਸ਼ਰਧਾ ਦੇ ਫੁਲ ਭੇਟ ਕਰਦਿਆਂ ਗੁਰੂ ਰਾਮਦਾਸ ਜੀ ਅਤੇ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਦਰਸਾਉਂਦੀ ਇਕ ਬੇਹੱਦ ਖ਼ੂਬਸੂਰਤ ਅਤੇ ਵਿਸ਼ੇਸ਼ ਪੇਂਟਿੰਗ ਤਿਆਰ ਕੀਤੀ ਹੈ। ਇਸ 3 ਫੁੱਟ ਬਾਈ 4 ਫੁੱਟ ਆਕਾਰ ਵਾਲੀ ਮਨਮੋਹਕ ਪੇਂਟਿੰਗ ਨੂੰ ਐਕ੍ਰਿਲਿਕ ਰੰਗਾਂ ਨਾਲ ਬਣਾਇਆ ਗਿਆ ਹੈ। ਇਸ ਕਲਾਕ੍ਰਿਤੀ ਨੂੰ ਮੁਕੰਮਲ ਕਰਨ ਲਈ ਕਲਾਕਾਰ ਨੂੰ ਪੂਰੇ 28 ਦਿਨਾਂ ਦੀ ਅਣਥੱਕ ਮਿਹਨਤ ਲੱਗੀ। ‘ਅਜੀਤ’ ਨਾਲ ਆਪਣਾ ਅਨੁਭਵ ਸਾਂਝਾ ਕਰਦਿਆਂ ਡਾ: ਰੂਬਲ ਨੇ ਦੱਸਿਆ ਕਿ ਇਸ ਪੇਂਟਿੰਗ ਦੀ ਸਿਰਜਣਾ ਦੌਰਾਨ ਉਨ੍ਹਾਂ ਨੂੰ ਅਲੌਕਿਕ ਮਾਨਸਿਕ ਸਕੂਨ ਪ੍ਰਾਪਤ ਹੋਇਆ। ਜ਼ਿਕਰਯੋਗ ਹੈ ਕਿ ਡਾ: ਰੂਬਲ ਇਸ ਤੋਂ ਪਹਿਲਾਂ ਵੀ ਸਿੱਖ ਇਤਿਹਾਸ ਅਤੇ ਧਾਰਮਿਕ ਸ਼ਖ਼ਸੀਅਤਾਂ ਨਾਲ ਸੰਬੰਧਿਤ ਕਈ ਯਾਦਗਾਰੀ ਚਿੱਤਰ ਤਿਆਰ ਕਰ ਚੁੱਕੇ ਹਨ।
ਪਿਛਲੀ ਖ਼ਬਰ ਵਿਜੀਲੈਂਸ ਜਾਗਰੂਕਤਾ ਹਫ਼ਤੇ ਤਹਿਤ ਜੀ.ਆਰ.ਪੀ. ਰੇਲਵੇ ਸਟੇਸ਼ਨ ਵਿਖੇ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਪਿੰਡ ਨੰਗਲੀ ’ਚ ਸ਼ਰਾਬ ਦੇ ਠੇਕੇ ਖ਼ਿਲਾਫ਼ ਪਿੰਡ ਵਾਸੀਆਂ ਤੇ ਕਿਸਾਨ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।