ਆਤਿਸ਼ਬਾਜੀ ਤੇ ਦੀਪਮਾਲਾ ਦਾ ਅਲੌਕਿਕ ਨਜ਼ਾਰਾ ਦੇਖਣ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਇਆ ਸੰਗਤਾਂ ਦਾ ਸੈਲਾਬ
ਅੰਮ੍ਰਿਤਸਰ, 12 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਵਲੋਂ ਕੀਤੀ ਗਈ ਸੁੰਦਰ ਦੀਪਮਾਲਾ ਅਤੇ ਰਾਤ ਨੂੰ ਗੁਰੂ ਘਰ ਦੀ ਪਰਿਕਰਮਾ ਵਿਚਲੀਆਂ ਡਿਊੜੀਆਂ ਤੋਂ ਮਾਹਿਰ ਆਤਿਸ਼ਬਾਜ਼ਾਂ ਵਲੋਂ ਚਲਾਈ ਗਈ ਆਤਿਸ਼ਬਾਜੀ ਦਾ ਅਲੌਕਿਕ ਨਜ਼ਾਰਾ ਦੇਖਣ ਲਈ ਇਕ ਤਰ੍ਹਾਂ ਨਾਲ ਸੰਗਤਾਂ ਦਾ ਸੈਲਾਬ ਆ ਗਿਆ। ਗਰਮੀ ਤੇ ਹੁੰਮਸ ਦੀ ਪ੍ਰਵਾਹ ਕੀਤੇ ਬਿਨ੍ਹਾਂ ਲੱਖਾਂ ਸ਼ਰਧਾਲੂ ਸ਼ਾਮ ਸਮੇਂ ਪਰਿਵਾਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਅਤੇ ਜਿੱਥੇ ਫੁੱਲਾਂ ਦੀ ਸਜਾਵਟ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਬਿਜਲਈ ਦੀਪਮਾਲਾ ਦਾ ਅਨੰਦ ਮਾਣਿਆਂ, ਉਥੇ ਸ਼ਰਧਾਲੂਆਂ ਵਲੋਂ ਖੁਦ ਵੀ ਸਰੋਵਰ ਕਿਨਾਰੇ ਦੇਸੀ ਘਿਉ ਦੇ ਦੀਵੇ ਅਤੇ ਮੋਮਬੱਤੀਆਂ ਬਾਲ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਅੰਮ੍ਰਿਤਸਰ, 12 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਵਲੋਂ ਕੀਤੀ ਗਈ ਸੁੰਦਰ ਦੀਪਮਾਲਾ ਅਤੇ ਰਾਤ ਨੂੰ ਗੁਰੂ ਘਰ ਦੀ ਪਰਿਕਰਮਾ ਵਿਚਲੀਆਂ ਡਿਊੜੀਆਂ ਤੋਂ ਮਾਹਿਰ ਆਤਿਸ਼ਬਾਜ਼ਾਂ ਵਲੋਂ ਚਲਾਈ ਗਈ ਆਤਿਸ਼ਬਾਜੀ ਦਾ ਅਲੌਕਿਕ ਨਜ਼ਾਰਾ ਦੇਖਣ ਲਈ ਇਕ ਤਰ੍ਹਾਂ ਨਾਲ ਸੰਗਤਾਂ ਦਾ ਸੈਲਾਬ ਆ ਗਿਆ। ਗਰਮੀ ਤੇ ਹੁੰਮਸ ਦੀ ਪ੍ਰਵਾਹ ਕੀਤੇ ਬਿਨ੍ਹਾਂ ਲੱਖਾਂ ਸ਼ਰਧਾਲੂ ਸ਼ਾਮ ਸਮੇਂ ਪਰਿਵਾਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਅਤੇ ਜਿੱਥੇ ਫੁੱਲਾਂ ਦੀ ਸਜਾਵਟ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਬਿਜਲਈ ਦੀਪਮਾਲਾ ਦਾ ਅਨੰਦ ਮਾਣਿਆਂ, ਉਥੇ ਸ਼ਰਧਾਲੂਆਂ ਵਲੋਂ ਖੁਦ ਵੀ ਸਰੋਵਰ ਕਿਨਾਰੇ ਦੇਸੀ ਘਿਉ ਦੇ ਦੀਵੇ ਅਤੇ ਮੋਮਬੱਤੀਆਂ ਬਾਲ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸੇ ਤਰ੍ਹਾਂ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਰਾਤ ਨੂੰ ਗੁਰੂ ਘਰ ਵਿਖੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਚਲਾਈ ਗਈ ਆਤਿਸ਼ਬਾਜ਼ੀ ਤੇ ਦੀਪਮਾਲਾ ਦਾ ਨਜ਼ਾਰਾ ਅੱਖੀਂ ਦੇਖਣ ਲਈ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਦੂਰੋਂ ਨੇੜਿਉਂ ਪੁੱਜੇ ਹੋਏ ਸਨ। ਪਰਿਕਰਮਾ ਵਿਚ ਹਰ ਪਾਸੇ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਸੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਸ਼ਰਧਾਲੂਆਂ ਲਈ ਗੁਰੂ ਕੇ ਲੰਗਰਾਂ ਅਤੇ ਰਿਹਾਇਸ਼ ਆਦਿ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।