11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਅੰਮ੍ਰਿਤਸਰ ਦੀ ਆਲਾ ਫੂਡ ਰਾਈਸ ਮਿੱਲ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਅਜੀਤ ਡੈਸਕ 04-07-2026
ਚੱਬਾ, 3 ਜੁਲਾਈ (ਜੱਸਾ ਅਨਜਾਣ)-ਅੰਮ੍ਰਿਤਸਰ-ਤਰਨਤਾਰਨ ਰੋਡ ਅੱਡਾ ਗੁਰੂਵਾਲੀ ਨਜ਼ਦੀਕ ਆਲਾ ਫੂਡ ਰਾਈਸ ਮਿੱਲ ‘ਚ ਬਿਜਲੀ ਦੇ ਸ਼ਾਰਟ ਸਰਕਟ ਹੋਣ ਨਾਲ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ‘ਤੇ ਮਿਲੇ ਵੇਰਵਿਆਂ ਅਨੁਸਾਰ ਰਾਈਸ ਮਿੱਲ ਦੇ ਨਵੀਨ ਅਰੋੜਾ ਦੱਸਿਆ ਕਿ ਅੱਜ ਦੁਪਹਿਰ ਸਮਾਂ ਦੋ ਵਜ਼ੇ ਦੇ ਕਰੀਬ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਰਾਈਸ ਮਿੱਲ ਦੇ ਇਕ ਹਿੱਸੇ ਵਿਚ ਅੱਗ ਲੱਗ ਗਈ, ਜਿਸ ’ਚ ਚੌਲਾਂ ਦੀ ਪੈਕਿੰਗ ਤੇ ਮਹਿੰਗੇ ਮੁੱਲ ਦਾ ਮਟੀਰੀਅਲ ਪਿਆ ਸੀ, ਜੋ ਸੜ ਕੇ ਸੁਆਹ ਹੋ ਗਿਆ ਤੇ ਇਹ ਅੱਗ ਦੇਖਦਿਆਂ-ਦੇਖਦਿਆਂ ਭਿਆਨਕ ਰੂਪ ਧਾਰਨ ਕਰ ਗਈ ਤੇ ਅਸੀਂ ਜਲਦ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਜ਼ਿਲ੍ਹਾ ਅੰਮ੍ਰਿਤਸਰ ਤੇ ਜ਼ਿਲ੍ਹਾ ਤਰਨਤਾਰਨ ਦੇ ਦਫ਼ਤਰਾਂ ‘ਚ ਸੂਚਿਤ ਕੀਤਾ ਤਾਂ ਜਲਦ ਹੀ ਅੰਮ੍ਰਿਤਸਰ ਤੇ ਤਰਨਤਾਰਨ ਤੋਂ 10-12 ਗੱਡੀਆਂ ਮੌਕੇ ‘ਤੇ ਪੁੱਜੀਆਂ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਲੱਗੀ ਭਿਆਨਕ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪਿਛਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕ ਹੁਨਰ ਵਿਕਾਸ ਲਈ ਤਿੰਨ ਦਿਨਾ ਵਰਕਸ਼ਾਪ ਅਗਲੀ ਖ਼ਬਰ 125 ਸਾਲ ਪੁਰਾਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਉਣਾ ਪਾਕਿਸਤਾਨ ਦਾ ਸਿੱਖ ਵਿਰੋਧੀ ਹੋਣ ਦਾ ਸਬੂਤ-ਭਾਰਤੀ ਜਨਤਾ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।