20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ 2 ਕਾਲੇ ਬੈਗਾਂ 'ਚ ਕੀ ਸੀ, ਜਨਤਕ ਕਰਨ ਜਥੇਦਾਰ ਗੜਗੱਜ : ਮਕਬੂਲਪੁਰਾ <br/>

ਅਜੀਤ ਡੈਸਕ 31-03-2026
ਅੰਮਿ੍ਤਸਰ, 30 ਮਾਰਚ (ਜਸਵੰਤ ਸਿੰਘ ਜੱਸ)-ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਾਲੇ ਸਿੱਖ ਸਦਭਾਵਨਾ ਦਲ ਵਲੋਂ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਂਅ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਬੀਤੀ 15 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਕਾਲ ਤਖਤ ਸਕੱਤਰੇਤ ਵਿਖੇ ਤਲਬ ਕੀਤੇ ਜਾਣ ਮੌਕੇ ਉਨ੍ਹਾਂ ਵਲੋਂ ਦਿੱਤੇ ਗਏ ਕਾਲੇ ਬੈਗਾਂ 'ਚ ਕੀ ਸੀ, ਇਸ ਸੰਬੰਧੀ ਉਹ 16 ਪਹਿਰ ਦੇ ਅੰਦਰ ਜਨਤਕ ਕਰਨ | ਦਲ ਦੇ ਆਗੂ ਬਲਵਿੰਦਰ ਸਿੰਘ ਮਕਬੂਲਪੂਰਾ ਵਲੋਂ ਸਾਥੀਆਂ ਸਮੇਤ ਸਕੱਤਰੇਤ ਦੇ ਕਰਮਚਾਰੀ ਨੂੰ ਦਿੱਤੇ ਪੱਤਰ ਵਿਚ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ 15 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਵਲੋਂ ਕੁਝ ਪੰਥਕ ਮਾਮਲਿਆਂ ਵਿਚ ਸਪਸ਼ਟੀਕਰਨ ਲਈ ਤਲਬ ਕੀਤਾ ਗਿਆ ਸੀ | ਇਸ ਮੌਕੇ ਮੁੱਖ ਮੰਤਰੀ ਵਲੋਂ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ 'ਚ ਨਿਰੰਤਰ ਹੋ ਰਹੀਆਂ ਬੇਨਿਯਮੀਆਂ ਦੇ ਸਬੂਤਾਂ ਸੰਬੰਧੀ ਦੋ ਕਾਲੇ ਬੈਗਾਂ 'ਚ ਦਸਤਾਵੇਜ਼ ਵੀ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿਸ ਬਾਬਤ ਸਿੱਖ ਸੰਗਤਾਂ ਜਾਣਨਾ ਚਾਹੁੰਦੀਆਂ ਹਨ ਕਿ ਆਿਖ਼ਰ ਉਨ੍ਹਾਂ ਕਾਲੇ ਬੈਗਾਂ 'ਚ ਕੀ ਹੈ? ਉੁਨ੍ਹਾਂ ਪੱਤਰ ਵਿਚ ਮੰਗ ਕੀਤੀ ਕਿ ਕਾਲੇ ਬੈਗਾਂ 'ਚ ਬੰਦ ਦਸਤਾਵੇਜ਼ ਤੁਰੰਤ ਜਨਤਕ ਕੀਤੇ ਜਾਣ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ 'ਤੇ ਲੱਗੇ ਦੋਸ਼ਾਂ 'ਚ ਕੀ ਸਾਬਤ ਹੋਇਆ ਇਹ ਵੀ ਸੰਗਤਾਂ ਨੂੰ 16 ਪਹਿਰ ਅੰਦਰ ਦੱਸਿਆ ਜਾਏ, ਨਹੀਂ ਤਾਂ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ | ਜ਼ਿਕਰਯੋਗ ਹੈ ਕਿ ਇਸ ਪੱਤਰ 'ਤੇ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਦੇ ਆਪਣੇ ਖੁਦ ਦੇ ਦਸਤਖਤ ਨਹੀਂ ਸਨ, ਜਦੋਂ ਕਿ ਦਲ ਨਾਲ ਸੰਬੰਧਤ ਆਗੂਆਂ ਬਲਵਿੰਦਰ ਸਿੰਘ ਤੋਂ ਇਲਾਵਾ ਗੁਰਬਖਸ਼ ਸਿੰਘ, ਸਤਵੰਤ ਸਿੰਘ, ਭਾਈ ਮਨਪ੍ਰੀਤ ਸਿੰਘ, ਹਰਦੇਵ ਸਿੰਘ, ਹਰਦੀਪ ਸਿੰਘ ਦੇ ਦਸਤਖ਼ਤ ਸਨ |

ਪਿਛਲੀ ਖ਼ਬਰ ਹਰਪ੍ਰੀਤ ਸਿੰਘ ਆਹਲੂਵਾਲੀਆ ਨੂੰ ਹਲਕਾ ਸੈਂਟਰ ਦੇ 'ਆਪ' ਦੇ ਸੰਗਠਨ ਇੰਚਾਰਜ ਨਿਯੁਕਤ ਕੀਤਾ <br/> ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।