19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸ਼ਰਾਬ ਦੇ ਠੇਕਿਆਂ ਲਈ ਸੋਧੀ ਈ-ਟੈਂਡਰ ਪ੍ਰਕਿਰਿਆ 'ਚ ਬਿੱਡ ਪਾਉਣ ਦਾ ਸਮਾਂ ਅੱਜ ਤੱਕ <br/>

ਅਜੀਤ ਡੈਸਕ 31-03-2026

ਅੰਮਿ੍ਤਸਰ, 30 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਜ਼ਿਲ੍ਹੇ ਨਾਲ ਸੰਬੰਧਿਤ 2 ਗਰੁੱਪਾਂ ਲਈ ਦੋ ਵਾਰ ਈ-ਟੈਂਡਰ ਪ੍ਰਕਿਰਿਆ 'ਚ ਕਿਸੇ ਵੀ ਠੇਕੇਦਾਰ ਵਲੋਂ ਬਿੱਡ 'ਚ ਦਿਲਚਸਪੀ ਨਾ ਦਿਖਾਉਣ ਤੋਂ ਬਾਅਦ ਆਬਕਾਰੀ ਵਿ ਭਾਗ ਵਲੋਂ ਤੀਜੀ ਵਾਰ ਈ-ਟੈਂਡਰ ਪਾਇਆ ਗਿਆ, ਜਿਸ ਦਾ ਸਮਾਂ ਵੀ ਅੱਜ 31 ਮਾਰਚ ਦੁਪਹਿਰ ਨੂੰ ਸਮਾਪਤ ਹੋਣ ਜਾ ਰਿਹਾ ਹੈ | ਦਰਅਸਲ ਅੰਮਿ੍ਤਸਰ ਰੇਂਜ ਅਧੀਨ ਜ਼ਿਲ੍ਹਾ ਅੰਮਿ੍ਤਸਰ ਅਤੇ ਤਰਨ ਤਾਰਨ ਆਉਂਦੇ ਹਨ, ਜਿਨ੍ਹਾਂ 'ਚ ਕੁੱਲ 14 ਗਰੱੁਪ ਹਨ | ਅੰਮਿ੍ਤਸਰ-1 'ਚ ਆਉਂਦੇ ਹਯਾਤ ਗਰੱੁਪ, ਫੈਸਟੀਨ ਗਰੱੁਪ, ਜੰਡਿਆਲਾ ਗਰੱੁਪ, ਅੰਮਿ੍ਤਸਰ-2 'ਚ ਆਉਂਦੇ ਤਾਜ ਗਰੱੁਪ, ਰਣਜੀਤ ਐਵੀਨਿਊ ਗਰੱੁਪ, ਮਜੀਠਾ ਗਰੱੁਪ, ਅਜਨਾਲਾ ਗਰੱੁਪ ਅਤੇ ਅੰਮਿ੍ਤਸਰ-3 'ਚ ਆਉਂਦੇ ਤਰਨ ਤਾਰਨ ਰੋਡ ਗਰੱੁਪ, ਖ਼ਜਾਨਾ ਗੇਟ ਗਰੱੁਪ ਅਤੇ ਅਟਾਰੀ ਗਰੱੁਪ ਤੋਂ ਇਲਾਵਾ ਜ਼ਿਲ੍ਹਾ ਤਰਨ ਤਾਰਨ 'ਚ ਪੈਂਦੇ 2 ਗਰੱੁਪ ਪਹਿਲਾਂ ਹੀ ਰੀਨਿਊਨਲ ਹੋ ਚੁੱਕੇ ਹਨ | ਜਦਕਿ ਅੰਮਿ੍ਤਸਰ-1 ਦੇ ਸਿਟੀ ਸੈਂਟਰ ਗਰੱੁਪ ਅਤੇ ਅੰਮਿ੍ਤਸਰ-2 ਦੇ ਰੇਲਵੇ ਸਟੇਸ਼ਨ ਗਰੱੁਪ ਲਈ ਵਿਭਾਗ ਵਲੋਂ ਈ.-ਟੈਂਡਰ ਪ੍ਰਕਿਰਿਆ ਆਰੰਭ ਕੀਤੀ ਗਈ ਸੀ | ਠੇਕੇਦਾਰਾਂ ਲਈ ਇਸ ਪ੍ਰਕਿਰਿਆ 'ਚ ਸ਼ਾਮਿਲ ਹੋਣ ਲਈ 5 ਲੱਖ ਦੀ ਨਾ ਮੋੜਣਯੋੋਗ ਫੀਸ ਅਤੇ 3 ਫੀਸਦੀ ਈ. ਐੱਮ. ਡੀ. ਜਮ੍ਹਾਂ ਕਰਵਾਉਣਾ ਲਾਜ਼ਮੀ ਰੱਖਿਆ ਗਿਆ ਹੈ, ਜੋ ਕਿ ਮੋੜਣਯੋਗ ਹੈ | ਵਿਭਾਗ ਵਲੋਂ ਉਕਤ ਰਹਿੰਦੇ ਗਰੱੁਪਾਂ ਲਈ ਜਾਰੀ ਕੀਤੇ ਪਹਿਲੇ ਈ. ਟੈਂਡਰ ਦਾ ਸਮਾਂ 18 ਮਾਰਚ 2026 ਅਤੇ ਦੂਜੇ ਟੈਂਡਰ ਦਾ ਸਮਾਂ 24 ਮਾਰਚ 2026 ਤੱਕ ਦਾ ਸੀ | ਇਸ ਦੌਰਾਨ ਕਿਸੇ ਵੀ ਠੇਕੇਦਾਰ ਵਲੋਂ ਦਿਲਚਸਪੀ ਨਾ ਦਿਖਾਉਂਦੇ ਹੋਏ ਬਿੱਡ ਨਹੀਂ ਪਾਈ ਗਈ, ਜਿਸ ਤੋਂ ਬਾਅਦ ਵਿਭਾਗ ਦੇ ਹੁਕਮਾਂ 'ਤੇ ਤੀਜੀ ਵਾਰ ਈ. ਟੈਂਡਰ ਪਾਇਆ ਗਿਆ, ਜਿਸ 'ਚ 2 ਫੀਸਦੀ ਦੀ ਕਟੌਤੀ ਕੀਤੀ ਗਈ ਹੈ | ਇਸ ਤੀਜੇ ਈ. ਟੈਂਡਰ ਦਾ ਸਮਾਂ ਵੀ ਅੱਜ 31 ਮਾਰਚ ਦੁਪਹਿਰ ਨੂੰ ਸਮਾਪਤ ਹੋ ਜਾਵੇਗਾ |
ਠੇਕਿਆਂ ਦੇ ਬਾਹਰ ਲੱਗੀਆਂ 'ਪਿਅਕੜਾਂ' ਦੀਆਂ ਰੌਣਕਾਂ :
ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ | ਲੋਕ ਸ਼ਰਾਬ ਦੀਆਂ ਬੋਤਲਾਂ ਅਤੇ ਪੇਟੀਆਂ ਖਰੀਦਣ 'ਚ ਲੱਗੇ ਹੋਏ ਹਨ | ਸਸਤੀ ਸ਼ਰਾਬ ਲੈਣ ਲਈ ਰਾਤ ਵੇਲੇ ਦੁਕਾਨਾਂ 'ਤੇ ਭੀੜ ਇਕੱਠੀ ਹੋ ਰਹੀ ਹੈ | ਸ਼ਰਾਬ ਵੇਚਣ ਵਾਲਿਆਂ ਨੂੰ 31 ਮਾਰਚ ਤੱਕ ਆਪਣਾ ਪੁਰਾਣਾ ਸਟਾਕ ਖ਼ਤਮ ਕਰਨਾ ਪਵੇਗਾ, ਇਸ ਲਈ ਉਹ ਸ਼ਰਾਬ ਦੀਆਂ ਕੀਮਤਾਂ 'ਤੇ ਭਾਰੀ ਛੋਟ ਦੇ ਰਹੇ ਹਨ |

ਪਿਛਲੀ ਖ਼ਬਰ —ਹੰਗਾਮਿਆਂ ਭਰੀ ਰਹੀ ਨਿਗਮ ਦੇ ਬਜਟ ਅਤੇ ਹਾਊਸ ਦੀ ਬੈਠਕ-ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਪ੍ਰਵਾਨ ਹੋਇਆ 481.19 ਕਰੋ... ਅਗਲੀ ਖ਼ਬਰ ਸ਼ਿਵ ਮੰਦਰ ਪ੍ਰੀਤ ਨਗਰ ਬਟਾਲਾ ਰੋਡ ਵਿਖੇ ਮਹਾਂਮਾਈ ਦਾ ਜਾਗਰਣ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।