23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪੁਲਿਸ ਨੇ ਅਸਲ ਤੱਥਾਂ ਨੂੰ ਛੁਪਾ ਕੇ ਝੂਠਾ ਮਾਮਲਾ ਦਰਜ ਕੀਤਾ : ਡਾ. ਦਲਜੀਤ ਸਿੰਘ

ਅਜੀਤ ਡੈਸਕ 30-03-2026
ਅੰਮਿ੍ਤਸਰ, 29 ਮਾਰਚ (ਰੇਸ਼ਮ ਸਿੰਘ)-ਸਥਾਨਕ ਕੰਵਰ ਐਵੇਨਿਊ ਦੇ ਵਸਨੀਕ ਡਾ. ਦਲਜੀਤ ਸਿੰਘ ਨੇ ਦੋਸ਼ ਲਾਇਆ ਕਿ ਸੁਲਤਾਨਵਿੰਡ ਪੁਲਿਸ ਵਲੋਂ ਬੀਤੇ ਦਿਨ ਦਰਜ ਕੀਤੇ ਇਕ ਮਾਮਲੇ 'ਚ ਅਸਲ ਤੱਥਾਂ ਨੂੰ ੂ ਛੁਪਾਇਆ ਗਿਆ ਹੈ ਜਿਸ ਦੀ ਉਨ੍ਹਾਂ ਮੁਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ | ਅੱਜ ਇਥੇ ਕਰਵਾਏ ਪੱਤਰਕਾਰ ਸੰਮੇਲਨ 'ਚ ਉਨ੍ਹਾਂ ਦਸਿਆ ਕਿ ਵਾਰਡ ਨੰਬਰ 38 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਐਡਵੋਕੇਟ ਮੰਗਤ ਰਾਮ ਸਿਲੀ ਅਤੇ ਸਾਬਕਾ ਡੀ.ਐਸ.ਪੀ ਅਸ਼ੋਕ ਕੁਮਾਰ ਅਤੇ ਰਾਕੇਸ਼ ਕੁਮਾਰ ਵਿਰੁੱਧ ਧੋਖਾਧੜੀ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਕੀਤੀ ਹੈ ਜਿਸ 'ਚ ਸ਼ਿਕਾਇਤ ਕਰਤਾ ਨੇ ਦਸਿਆ ਕਿ ਉਹ ਦੋ ਪਲਾਟ ਦਾ ਮਾਲਕ ਹੈ | ਦੋਵੇਂ ਪਲਾਟ ਜੀ.ਟੀ. ਰੋਡ ਦੀ ਹੱਦ ਨਾਲ ਲੱਗਦੇ ਹਨ ਜਦੋਂ ਕਿ ਸ਼ਿਕਾਇਤਕਰਤਾ ਦੀ ਜ਼ਮੀਨ ਖਸਰਾ ਨੰਬਰ 'ਤੇ ਲਿੰਕ ਰੋਡ 'ਤੇ ਹੈ | ਉਸਨੇ ਦੱਸਿਆ ਕਿ ਉਸਦੀ ਜ਼ਮੀਨ ਨਾਲ ਸੰਬੰਧਤ ਸਾਰੇ ਦਸਤਾਵੇਜ਼ ਉਸ ਕੋਲ ਹਨ ਅਤੇ ਇਸ ਮਾਮਲੇ ਸੰਬੰਧੀ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ | ਜ਼ਮੀਨ ਦੀ ਰਜਿਸਟਰੀ ਅਤੇ ਤਬਾਦਲਾ ਵੀ ਉਸਦੇ ਹੱਕ ਵਿਚ ਹੈ | ਇਸ ਦੇ ਬਾਵਜੂਦ, ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਉਸਨੇ ਦੋਸ਼ ਲਗਾਇਆ ਕਿ ਕੁਝ ਲੋਕ ਉਸਦੀ ਜ਼ਮੀਨ 'ਤੇ ਕਥਿਤ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ |
ਪਿਛਲੀ ਖ਼ਬਰ ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਵਫ਼ਦ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਾਲ ਮੀਟਿੰਗ <br/> ਅਗਲੀ ਖ਼ਬਰ ਗੱਲਾ ਆੜ੍ਹਤੀ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।