23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਵਫ਼ਦ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਾਲ ਮੀਟਿੰਗ <br/>

ਅਜੀਤ ਡੈਸਕ 30-03-2026

ਅੰਮਿ੍ਤਸਰ, 29 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਵਫਦ ਵਲੋਂ ਜ਼ਿਲ੍ਹਾ ਸਿੱਖਿਆ ਐਲੀਮੈਂਟਰੀ ਕੰਵਲਜੀਤ ਸਿੰਘ ਨਾਲ ਇਕ ਮੀਟਿੰਗ ਕੀਤੀ ਗਈ | ਮੀਟਿੰਗ 'ਚ ਬੋਲਦਿਆਂ ਵਫਦ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕੀਤੀਆਂ ਜਾ ਰਹੀਆਂ ਆਰਜੀ ਐਡਜਸਟਮੈਂਟਾਂ/ਰੇਸ਼ਨਲਾਈਜੇਸ਼ਨ 'ਚ ਕੇਵਲ ਪਹਿਲੀ ਤੋਂ ਪੰਜਵੀਂ ਜਮਾਤ ਦੇ ਗੋਸ਼ਵਾਰੇ ਅਨੁਸਾਰ ਅਧਿਆਪਕਾਂ ਦੀਆਂ ਐਡਜਸਟਮੈਂਟਾ ਕੀਤੀਆਂ ਜਾ ਰਹੀਆਂ ਹਨ | ਯੂਨੀਅਨ ਨੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਪ੍ਰੀ-ਪ੍ਰਾਈਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਗੋਸ਼ਵਾਰੇ ਨੂੰ ਐਡਜਸਟਮੈਂਟ ਦਾ ਆਧਾਰ ਮੰਨਿਆ ਜਾਵੇ ਤਾਂ ਜੋ ਪ੍ਰੀ- ਪ੍ਰਾਇਮਰੀ ਜਮਾਤਾਂ ਅਧਿਆਪਕਾਂ ਤੋਂ ਖ਼ਾਲੀ ਨਾ ਰਹਿ ਜਾਣ | ਜ਼ਿਲ੍ਹਾ ਸਿੱਖਿਆ ਅਫਸਰ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਪ੍ਰੀ ਪ੍ਰਾਇਮਰੀ ਜਮਾਤ ਨੂੰ ਅਧਿਆਪਕਾਂ ਤੋਂ ਵਿਰਵਾ ਨਹੀਂ ਰਹਿਣ ਦਿੱਤਾ ਜਾਵੇਗਾ | ਇਸ ਸਮੇਂ ਹੋਰਨਾ ਤੋਂ ਇਲਾਵਾ ਪ੍ਰਧਾਨ ਬਲਜਿੰਦਰ ਵਡਾਲੀ, ਸਕੱਤਰ ਰਕੇਸ਼ ਧਵਨ,ਅਮਨ ਕ੍ਰਾਂਤੀ, ਦਿਨੇਸ਼ ਹੁਸ਼ਿਆਰਨਗਰ, ਸਟੇਟ ਸਕੱਤਰ ਜਿੰਦਰ ਪਾਈਲਟ, ਸੰਜੀਵ ਸਿੰਘ, ਰਮਨੀਸ਼ ਸ਼ਰਮਾ ਹਾਜ਼ਰ ਸਨ |

ਪਿਛਲੀ ਖ਼ਬਰ ਮੈਨੇਜਰ ਧਾਰੋਵਾਲੀ ਵਲੋਂ ਆਈ. ਪੀ. ਐੱਸ. ਪਾਰਸ ਗਰਗ ਦਾ ਸਨਮਾਨ <br/> ਅਗਲੀ ਖ਼ਬਰ ਪੁਲਿਸ ਨੇ ਅਸਲ ਤੱਥਾਂ ਨੂੰ ਛੁਪਾ ਕੇ ਝੂਠਾ ਮਾਮਲਾ ਦਰਜ ਕੀਤਾ : ਡਾ. ਦਲਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।