31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮਨਜੀਤ ਸਿੰਘ ਹੋਣਗੇ ਨਵੇਂ ਐੱਸ. ਐੱਸ. ਪੀ. ਵਿਜੀਲੈਂਸ

ਅਜੀਤ ਡੈਸਕ 07-03-2026
ਅੰਮਿ੍ਤਸਰ, 6 ਮਾਰਚ (ਰੇਸ਼ਮ ਸਿੰਘ)-ਵਿਜੀਲੈਂਸ ਵਿਭਾਗ 'ਚ ਕੀਤੀਆਂ ਨਵੀਆਂ ਬਦਲੀਆਂ ਤੇ ਤਾਇਨਾਤੀਆਂ ਤਹਿਤ ਅੰਮਿਤਸਰ ਸਮੇਤ 3 ਜ਼ਿਲਿ੍ਹਆਂ 'ਚ ਨਵੇਂ ਐੱਸ.ਐੱਸ.ਪੀ. ਨਿਯੁਕਤ ਕੀਤੇ ਗਏ ਹਨ ਜਿਨ੍ਹਾਂ 'ਚ ਪੀ.ਪੀ.ਐੱਸ. ਅਧਿਕਾਰੀ ਮਨਜੀਤ ਸਿੰਘ ਨੂੰ ਨਵਾਂ ਐੱਸ.ਐੱਸ.ਪੀ. ਲਾਇਆ ਗਿਆ ਹੈ | ਹਾਲਾਂਕਿ ਇਥੇ ਪਹਿਲਾਂ ਐੱਸ.ਐੱਸ.ਪੀ. ਹਰਪ੍ਰੀਤ ਸਿੰਘ ਜੋ ਪਦ ਉਨਤ ਹੋ ਕੇ ਡੀ.ਆਈ.ਜੀ. ਵਿਜੀਲੈਂਸ ਨਿਯੁਕਤ ਹੋਏ ਹਨ ਅੰਮਿ੍ਤਸਰ ਵਿਜੀਲੈਂਸ ਦੇ ਕਾਰਜ਼ਕਾਰੀ ਮੁੱਖੀ ਵਜੋਂ ਨਿਗਰਾਨੀ ਕਰਦੇ ਰਹਿਣਗੇ | ਸ੍ਰੀ ਪ੍ਰਵੀਨ ਸਿਨਹਾ ਮੁਖ ਡਾਇਰੈਕਟਰ ਵਿਜੀਲੈਂਸ ਵਜੋਂ ਜ਼ਾਰੀ ਕੀਤੇ ਹੁਕਮਾਂ ਮੁਤਾਬਕ ਵੱਡੀ ਗਿਣਤੀ 'ਚ ਲੰਬਿਤ ਸ਼ਿਕਾਇਤਾਂ, ਵਿਜੀਲੈਂਸ ਪੁਛਗਿੱਛਾਂ ਤੇ ਜਾਂਚ ਅਧੀਨ ਮਾਮਲਿਆਂ ਤਹਿਤ ਅੰਮਿ੍ਤਸਰ 'ਚ ਭਾਰੀ ਬੋਝ ਨੂੰ ਦੇਖਦੇ ਹੋਏ ਅਤੇ ਵਿਜੀਲੈਂਸ ਦੇ ਕੰਮ ਨੂੰ ਹੋਰ ਸੁਚਾਰੂ ਬਣਾਉਣ ਲਈ ਹਰਪ੍ਰੀਤ ਸਿੰਘ ਅੰਮਿ੍ਤਸਰ ਦੇ ਕਾਰਜ਼ਕਾਰੀ ਮੁਖੀ ਵਜੋਂ ਸਮੁਚੀ ਨਿਗਰਾਨੀ ਕਰਨਗੇ | ਨਵ ਨਿਯੂਕਤ ਐੱਸ.ਐੱਸ.ਪੀ. ਮਨਜੀਤ ਸਿੰਘ ਵੀ ਉਨ੍ਹਾਂ ਨੂੰ ਰਿਪੋਰਟ ਕਰਨਗੇ ਅਤੇ ਸਾਰੀਆਂ ਫਾਈਲਾਂ ਡੀ.ਆਈ.ਜੀ. ਰਾਹੀਂ ਹੀ ਭੇਜੀਆਂ ਜਾਣਗੀਆਂ ਅਤੇ ਡੀ.ਆਈ. ਜੀ. ਹਰਪ੍ਰੀਤ ਸਿੰਘ ਅੰਮਿ੍ਤਸ ਵਿਖੇ ਹੀ ਆਪਣਾ ਸਟੇਸ਼ਨ ਬਣਾਈ ਰੱਖਣਗੇ |
ਪਿਛਲੀ ਖ਼ਬਰ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਨੇ ਆਰਟ ਗੈਲਰੀ ਵਿਖੇ ਕਰਵਾਇਆ ਸੱਭਿਆਚਾਰਕ ਸਮਾਗਮ <br/> ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਨੂੰ ਸਰਕਾਰ ਦੁਆਰਾ ਨਿਸ਼ਚਿਤ ਦਰਾਂ ਅਨੁਸਾਰ ਤਨਖਾਹ ਦੇਣੀ ਯਕੀਨੀ ਬਣਾਈ ਜਾਵੇ-ਗਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।