12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗਣਤੰਤਰ ਦਿਵਸ ਮੌਕੇ ਸ਼ਹਿਰ 'ਚ ਸੁਰੱਖਿਆ ਪ੍ਰਬੰਧ ਕੀਤੇ ਸਖ਼ਤ <br/>

ਅਜੀਤ ਡੈਸਕ 26-01-2026
ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਗਣਤੰਤਰ ਦਿਵਸ ਮੌਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਮਕਸਦ ਨਾਲ ਸ਼ਹਿਰ 'ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ਜਿਸ ਤਹਿਤ ਅੱਜ ਏ. ਡੀ. ਜੀ. ਪੀ. ਆਰ. ਕੇ. ਜੈਸਵਾਲ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸਮੂਹ ਅਧਿਕਾਰੀਆਂ ਨਾਲ ਸੁਰੱਖਿਆ ਮੁਲਾਂਕਣ ਮੀਟਿੰਗ ਕੀਤੀ | ਇਸ ਦੇ ਨਾਲ ਹੀ ਸ਼ਹਿਰ ਦੇ ਤਿੰਨਾਂ ਜ਼ੋਨਾਂ 'ਚ ਪੁਲਿਸ ਵਲੋਂ ਬਕਾਇਦਾ ਫਲੈਗ ਮਾਰਚ ਕੱਢੇ ਗਏ ਤੇ ਰਣਜੀਤ ਐਵੀਨਿਊ ਵਿਖੇ ਕੱਢੇ ਗਏ ਫਲੈਗ ਮਾਰਚ ਦੀ ਅਗਵਾਈ ਪੁਲਿਸ਼ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤੀ | ਸੀ. ਪੀ. ਸ: ਭੁੱਲਰ ਨੇ ਦੱਸਿਆ ਕਿ ਸ਼ਹਿਰ 'ਚ ਵਧਾਈ ਗਈ ਚੌਕਸੀ ਤੋਂ ਇਲਾਵਾ ਤਿੰਨਾਂ ਜ਼ੋਨਾ ਡੀ. ਸੀ. ਪੀ. ਤੇ ਏ. ਡੀ. ਸੀ. ਪੀ. ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਹਲਕਾ ਅਧਿਕਾਰੀਆਂ ਤੇ ਸਮੁਚੀ ਫੋਰਸ ਵਲੋਂ ਫਲੈਗ ਮਾਰਚ ਕੱਢੇ ਗਏ ਹਨ | ਸ਼ਹਿਰ ਦੇ ਦਾਖਲਾ ਅਤੇ ਬਾਹਰੀ ਪੁਆਇੰਟਾਂ ਤੇ 24 ਘੰਟੇ ਦੀਆਂ ਸ਼ਿਫਟਾਂ 'ਚ ਸਪੈਸ਼ਲ ਨਾਕਾਬੰਦੀ ਕਰਕੇ ਹਰੇਕ ਵਹੀਕਲ ਨੂੰ ਬਾਰੀਕੀ ਨਾਲ ਚੈਕ ਕਰਕੇ ਉਨ੍ਹਾਂ ਦੇ ਵੇਰਵੇ ਨੋਟ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਦੀ ਸੀ. ਸੀ. ਟੀ. ਵੀ. ਕੈਮਰਿਆ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਸ਼ਹਿਰ ਅੰਦਰੂਨ ਇਲਾਕਿਆਂ ਵਿਚ ਵੀ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਭੀੜ ਭਾੜ ਵਾਲੇ ਇਲਾਕਿਆਂ ਵਿਚ ਪੈਦਲ ਪੈਟਰੋਲਿੰਗ ਅਤੇ ਐਂਟੀ ਸੈਬੋਜੇਟ ਟੀਮਾਂ ਤੇ ਸਨੀਫਰ ਡਾਗ ਦੀ ਮੱਦਦ ਨਾਲ ਸਰਚ ਕੀਤੀ ਜਾ ਰਹੀ ਹੈ ਅਤੇ ਸਿਵਲ ਕਪੜਿਆਂ ਵਿਚ ਵੀ ਫਲਾਇੰਗ ਸਕਾਊਟ ਦੀਆਂ ਸਪੈਸ਼ਲ ਟੀਮਾਂ ਵੱਖ-ਵੱਖ ਪੁਆਇੰਟਾਂ 'ਤੇ ਤਾਇਨਾਤ ਕੀਤੀਆਂ ਗਈਆਂ ਤੇ ਉਨ੍ਹਾਂ ਵਲੋਂ ਸ਼ੱਕੀ ਵਹੀਕਲ ਜਾ ਵਿਅਕਤੀ ਦੀ ਸੂਚਨਾ ਮਿਲਣ ਤੇ ਵਾਈਰਲਸ ਸਿਟਟਮ ਨਾਲ ਜੋੜਿਆ ਗਿਆ ਤੇ ਬਿਨਾ ਦੇਰੀ ਤਾਇਨਾਤ ਦਸਤਿਆਂ ਵਲੋਂ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ | ਰਾਤ ਦੇ ਡੋਮੀਨੇਸ਼ਨ ਕਰਕੇ ਸਪੈਸ਼ਲ ਓਪ੍ਰੇਸ਼ਨ ਕੀਤੇ ਜਾ ਰਹੇ ਹਨ | ਇਸੇ ਤਰ੍ਹਾਂ ਸ਼ਹਿਰ ਦੇ ਹੋਟਲਾਂ, ਗੈਸਟ ਹਾਊਸ, ਸਰਾਵਾਂ ਦੇ ਵੀਜ਼ੀਟਰ ਇੰਨ-ਆਉਟ ਰਜਿਸਟਰਾਂ ਦੀ ਚੈਕਿੰਗ ਅਤੇ ਇਨ੍ਹਾਂ ਦੀ ਪਾਰਕਿੰਗ ਵਿਚ ਲੱਗੇ ਵਹੀਕਲਾਂ ਦਾ ਡਾਟਾ ਲੈ ਕੇ ਵਹੀਕਲਾਂ ਦੀ ਮਾਲਕੀ ਚੈਕਿੰਗ ਕੀਤੀ ਜਾ ਰਹੀ ਹੈ | ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ | ਬੱਸ ਸਟੈਂਡ, ਰੇਲਵੇ ਸਟੇਸ਼ਨ, ਮਾਲਜ਼ ਵਿੱਖੇ ਵੀ ਬਾਰੀਕੀ ਨਾਲ ਸਰਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ 'ਤੇ ਕਮਿਸ਼ਨਰੇਟ ਪੁਲਿਸ ਵਲੋਂ ਪੁਖਤਾ ਬੰਦੋਬਸਤ ਕਰਕੇ ਤਿੰਨਾਂ ਜ਼ੋਨਾਂ ਦੀ ਡੀ. ਸੀ. ਪੀਜ਼. ਦੀ ਨਿਗਰਾਨੀ ਹੇਠ ਸਮੂਹ ਅਫ਼ਸਰਾਨ ਤੇ ਹਲਕਾ ਅਫ਼ਸਰਾਨ ਵਲੋਂ ਗੁਰੂ ਨਾਨਕ ਸਟੇਡੀਅਮ ਤੇ ਅੰਦਰ-ਬਾਹਰ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੇ ਕਮਾਂਡੋ ਫੋਰਸ, ਸਵੈਟ ਟੀਮਾਂ, ਏ. ਆਰ. ਪੀ. ਟੀਮਾ, ਪੀ. ਸੀ. ਆਰ. ਟੀਮਾਂ ਤੇ ਲੋਕਲ ਥਾਣਾ ਦੀ ਫੋਰਸ ਕੁੱਲ 1400 ਜਵਾਨਾ ਨੂੰ ਤਾਇਨਾਤ ਕੀਤਾ ਗਿਆ ਹੈ | ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਉਨ੍ਹਾਂ ਦੇ ਇਲਾਕਾ ਵਿਚ ਕੋਈ ਸ਼ੱਕੀ ਵਿਅਕਤੀ, ਸ਼ੱਕੀ ਵਸਤੂ ਜਾ ਸ਼ੱਕੀ ਗਤੀਵਿਧੀ ਦਿਖਾਈ ਦਿੰਦੀ ਹੈ ਤਾਂ ਤੁਰੰਤ ਲੋਕਲ ਪੁਲਿਸ ਜਾ 112 'ਤੇ ਕਾਲ ਕੀਤੀ ਜਾਵੇ |

ਪਿਛਲੀ ਖ਼ਬਰ ਗਣਤੰਤਰ ਦਿਵਸ 'ਤੇ ਕੈਬਨਿਟ ਮੰਤਰੀ ਮੁੰਡੀਆਂ ਲਹਿਰਾਉਣਗੇ ਗੁਰੂ ਨਾਨਕ ਸਟੇਡੀਅਮ 'ਚ ਤਿਰੰਗਾ <br/> ਅਗਲੀ ਖ਼ਬਰ ਰਵਾਇਤੀ ਪਹਿਰਾਵੇ 'ਚ ਸਜੇ ਨੌਜਵਾਨਾਂ ਨੇ ਸੀ. ਐੱਨ. ਆਈ. ਮਾਡਰੇਟਰ ਡਾ: ਕੈਨਿੰਗ ਦਾ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।