12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਰਵਾਇਤੀ ਪਹਿਰਾਵੇ 'ਚ ਸਜੇ ਨੌਜਵਾਨਾਂ ਨੇ ਸੀ. ਐੱਨ. ਆਈ. ਮਾਡਰੇਟਰ ਡਾ: ਕੈਨਿੰਗ ਦਾ ਕੀਤਾ ਸਵਾਗਤ <br/>

ਅਜੀਤ ਡੈਸਕ 26-01-2026
ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)-ਚਰਚ ਆਫ਼ ਨਾਰਥ ਇੰਡੀਆ ਸਿਨੋਡ ਦੇ ਮੌਡਰੇਟਰ ਦਿ ਮੋਸਟ ਰੈਵਰੇਂਡ ਡਾ: ਪਰਿਤੋਸ਼ ਕੈਨਿੰਗ ਦੀ ਪਹਿਲੀ ਫੇਰੀ ਨੂੰ ਯਾਦਗਾਰ ਬਣਾਉਣ ਅਤੇ ਉਨ੍ਹਾਂ ਦਾ ਭਰਵਾਂ ਸਵਾਗਤ ਕਰਨ ਲਈ ਰਵਾਇਤੀ ਪੰਜਾਬੀ ਪਹਿਰਾਵੇ 'ਚ ਸਜੇ ਨੌਜਵਾਨਾਂ ਨੇ ਢੋਲ ਦੀ ਥਾਪ 'ਤੇ ਨੱਚਦੇ ਹੋਏ ਦੇਸ਼ ਦੀ ਸ਼ਾਂਤੀ, ਖ਼ੁਸ਼ਹਾਲੀ ਅਤੇ ਤਰੱਕੀ ਦੇ ਪ੍ਰਤੀਕ ਤਿਰੰਗੇ ਗੁਬਾਰੇ ਅਤੇ ਚਿੱਟੇ ਕਬੂਤਰਾਂ ਨੂੰ ਖੁੱਲ੍ਹੀ ਹਵਾ 'ਚ ਛੱਡਿਆ | ਇਸ ਮੌਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਕ ਦਿਨ ਪਹਿਲਾਂ ਅੰਮਿ੍ਤਸਰ ਪਹੁੰਚਣ 'ਤੇ ਡਾ: ਕੈਨਿੰਗ ਦੇ ਸਵਾਗਤ 'ਚ ਲਗਭਗ ਅੱਧੇ ਕਿੱਲੋਮੀਟਰ ਦਾ ਜਲੂਸ ਕੱਢਿਆ ਗਿਆ | ਅੱਜ ਕੋਰਟ ਰੋਡ ਸਥਿਤ ਸੇਂਟ ਪੌਲ ਚਰਚ ਵਿਖੇ ਆਯੋਜਿਤ ਵਿਸ਼ੇਸ਼ ਪ੍ਰਾਰਥਨਾ ਦੌਰਾਨ ਡਾ: ਕੈਨਿੰਗ ਨੇ ਈਸਾਈ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸਾਰਿਆਂ ਨਾਲ ਪ੍ਰੇਮ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਭਾਈਚਾਰਕ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਧਾਰਮਿਕ ਆਜ਼ਾਦੀ, ਨਿਆਂ ਅਤੇ ਅੰਤਰ-ਧਰਮ ਸਦਭਾਵਨਾ ਦੀ ਲੋੜ 'ਤੇ ਜ਼ੋਰ ਦਿੱਤਾ |
ਡਾਇਓਸੀਸ ਅੰਮਿ੍ਤਸਰ ਸੀ. ਐੱਨ. ਆਈ. ਦੇ ਬਿਸ਼ਪ ਦਿ ਰਾਈਟ ਰੈਵਰੇਂਡ ਮਨੋਜ ਚਰਨ ਨੇ ਕਿਹਾ ਕਿ ਇਸ ਫੇਰੀ ਨੇ ਡਾਇਓਸਿਸ ਦੀ ਸ਼ਾਂਤੀ, ਨਿਆਂ ਅਤੇ ਅੰਤਰ-ਧਾਰਮਿਕ ਸੰਵਾਦ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਸਹਿਯੋਗੀ ਸਮਾਜਿਕ ਕਾਰਜਾਂ ਲਈ ਇਕ ਨਵਾਂ ਦਿ੍ਸ਼ਟੀਕੋਣ ਸਥਾਪਿਤ ਕੀਤਾ ਹੈ, ਜੋ ਕਿ ਪੂਰੇ ਖੇਤਰ 'ਚ ਸ਼ਾਂਤੀ ਅਤੇ ਨਿਆਂ ਪ੍ਰਤੀ ਨਿਰੰਤਰ ਸਮਰਪਣ ਦਾ ਸੰਕੇਤ ਦਿੰਦਾ ਹੈ |

ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਸ਼ਹਿਰ 'ਚ ਸੁਰੱਖਿਆ ਪ੍ਰਬੰਧ ਕੀਤੇ ਸਖ਼ਤ <br/> ਅਗਲੀ ਖ਼ਬਰ ਅੱਡਾ ਮਾਨਾਂਵਾਲਾ ਵਿਖੇ ਮਨਾਇਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।