ਅਰੋੜਾ ਵਿਕਾਸ ਮੰਚ ਵਲੋਂ ਅੱਜ ਮੈਰਿਜ ਬਿਊਰੋ ਕੈਂਪ ਲਗਾਇਆ ਜਾਵੇਗਾ-ਗਗਨ ਚੁੱਘ
ਅਬੋਹਰ, 21 ਨਵੰਬਰ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਵਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਅੱਜ ਐਤਵਾਰ 22 ਨਵੰਬਰ ਨੂੰ ਮੈਰਿਜ ਬਿਊਰੋ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਇਹ ਕੈਂਪ ਸਵੇਰੇ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਬੇ ਇੰਸਟੀਚਿਊਟ, ਪਟੇਲ ਪਾਰਕ ਦੇ ਨੇੜੇ ਲਗਾਇਆ ਜਾਵੇਗਾ।
ਅਜੀਤ ਡੈਸਕ
22-11-2026