12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਹੈਰੋਇਨ ਸਮੇਤ 2 ਕਾਬੂ

ਅਜੀਤ ਡੈਸਕ 03-07-2026
ਫ਼ਾਜ਼ਿਲਕਾ, 2 ਜੁਲਾਈ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਜੈਵੀਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਪੁਰਾਣੀ ਕਾਟਨ ਫ਼ੈਕਟਰੀ ਪਿੰਡ ਡੱਬਵਾਲਾ ਕਲਾਂ ਕੋਲ ਮੌਜੂਦ ਸੀ ਤਾਂ 2 ਨੌਜਵਾਨ ਪੁਲਿਸ ਦੀ ਗੱਡੀ ਨੂੰ ਦੇਖ ਕੇ ਭੱਜਣ ਲੱਗੇ। ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਸਾਜਨ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਟਿੱਬਾ ਬਸਤੀ ਅਰਨੀਵਾਲਾ ਅਤੇ ਖੁਸ਼ਵਿੰਦਰ ਸਿੰਘ ਉਰਫ਼ ਖੁਸ਼ਾ ਪੁੱਤਰ ਸੁਖਦੇਵ ਸਿੰਘ ਵਾਸੀ ਬੁਰਜ ਹਨੂਮਾਨਗੜ੍ਹ ਕੋਲੋਂ 7 ਗਰਾਮ ਹੈਰੋਇਨ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਦੋਵੇਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ ਅਗਲੀ ਖ਼ਬਰ ਜਲਾਲਾਬਾਦ ਸ਼ਹਿਰ ਵਾਸੀ ਹੋਣ ਕਰਕੇ ਦਿਨ ਰਾਤ ਲੋਕਾਂ ਦੇ ਦੁੱਖ ਸੁੱਖ ਨਾਲ ਜੁੜਿਆ ਰਿਹਾ ਹਾਂ-ਵਿਧਾਇਕ ਗੋਲਡੀ ਕੰਬੋਜ * ਪਹਿਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।