ਫ਼ਾਜ਼ਿਲਕਾ, 31 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਫ਼ਾਜ਼ਿਲਕਾ ਵਾਸੀ 2 ਤਰੀਕ ਉਨ੍ਹਾਂ ਦੀ ਆਮਦ ਮੌਕੇ ਢੇਰ ਸਾਰੀਆਂ ਆਸਾਂ ਲਗਾਈ ਬੈਠੇ ਹਨ ਕਿ ਉਹ ਆਪਣੇ ਫ਼ਾਜ਼ਿਲਕਾ ਦੌਰੇ ਦੌਰਾਨ ਵਿਕਾਸ ਪੱਖੋਂ ਅਧੂਰੇ ਪਏ ਕੰਮ ਤੇ ਵਿਕਾਸ ਦੇ ਨਵੇਂ ਕੰਮਾਂ ਦਾ ਐਲਾਨ ਕਰਨਗੇ | ਫ਼ਾਜ਼ਿਲਕਾ ਸ਼ਹਿਰ ਦਾ ਵਿਵਾਦਿਤ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਕੇ ਖੰਡਰ ਹੋ ਰਹੇ ਬੱਸ ਸਟੈਂਡ ਪ੍ਰਤੀ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਲੋਕਾਂ ਦੇ ਖ਼ੂਨ ਪਸੀਨੇ ਦੇ ਟੈਕਸ ਨਾਲ ਕਰੋੜਾਂ ਦੀ ਲਾਗਤ ਨਾਲ ਤਿਆਰ ਹੋਇਆ ਬੱਸ ਸਟੈਂਡ ਅਜੋਕੇ ਸਮੇਂ ਵਿਚ ਸ਼ੁਰੂ ਕਰਨਾ ਬਹੁਤ ਜ਼ਰੂਰੀ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਭਾਵੇਂ ਇਸ ਦਾ ਮੁੱਦਾ ਬੀਤੇ ਦਿਨੀਂ ਵਿਧਾਨ ਸਭਾ ਵਿਚ ੳੱੁਠਿਆ ਸੀ ਪਰ ਜੋ ਇਮਾਰਤ ਤਿਆਰ ਹੋ ਗਈ ਉਸ ਨੂੰ ਚਲਾਉਣ ਦੀ ਜ਼ਿੰਮੇਵਾਰੀ ਮੌਜੂਦਾ ਸਰਕਾਰਾਂ ਦੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਲਈ ਸਿਰਫ਼ ਨੀਅਤ ਸਾਫ਼ ਹੋਣ ਦੀ ਗੱਲ ਹੈ | ਬਾਕੀ ਤਾਂ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਸ ਬੱਸ ਸਟੈਂਡ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਤ ਮਿਲੇਗੀ | ਇਸੇ ਤਰ੍ਹਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਐੱਸ.ਡੀ.ਓ.ਅਮਰਜੀਤ ਸਿੰਘ ਸੰਧੂ ਨੇ ਸਰਹੱਦੀ ਖੇਤਰ ਦੇ ਇਸ ਪਛੜੇ ਜ਼ਿਲ੍ਹੇ ਅੰਦਰ ਮੈਡੀਕਲ ਸਥਾਪਨਾ ਦਾ ਹੋਣਾ ਅਤਿ ਜ਼ਰੂਰੀ ਹੈ | ਫ਼ਾਜ਼ਿਲਕਾ ਸਮੁੱਚੇ ਜ਼ਿਲ੍ਹੇ ਅੰਦਰ ਮੈਟਿ੍ਕ ਸਿੱਖਿਆ ਤੋਂ ਬਾਅਦ ਉਚੇਰੀ ਸਿੱਖਿਆ ਦੇ ਕੋਈ ਯੋਗ ਪ੍ਰਬੰਧ ਨਹੀਂ ਹਨ | ਨੌਜਵਾਨਾਂ ਦੀਆਂ ਧਾੜਾਂ ਮੈਟਿ੍ਕ ਤੋਂ ਬਾਅਦ ਕੋਟਾ, ਜੈਪੁਰ, ਦਿੱਲੀ, ਚੰਡੀਗੜ੍ਹ ਆਦਿ ਵੱਡੇ ਸ਼ਹਿਰਾਂ ਵੱਲ ਰੁੱਖ ਕਰ ਲੈਂਦੀਆਂ ਹਨ | ਐਡਵੋਕੇਟ ਲਖਵਿੰਦਰ ਹਾਂਡਾ ਦਾ ਕਹਿਣਾ ਹੈ ਕਿ ਮੈਟਿ੍ਕ ਦੀ ਸਿੱਖਿਆ ਤੋਂ ਬਾਅਦ ਹੀ ਵਿਦਿਆਰਥੀ ਨੇ ਭਵਿੱਖ ਦੇ ਅੰਦਰ ਆਪਣੇ ਕਿਤੇ ਦੀ ਚੋਣ ਕਰਨੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਅੰਦਰ ਕਾਰੋਬਾਰ ਵੀ ਚੰਗੀ ਸਿੱਖਿਆ ਤੋਂ ਬਿਨਾਂ ਨਹੀਂ ਹੋ ਸਕਦੇ | ਇਸ ਲਈ ਫ਼ਾਜ਼ਿਲਕਾ ਅੰਦਰ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਧਾਰਨ ਲਈ ਮਾਪੇ ਮਜਬੂਰੀ ਵੱਸ ਲੱਖਾਂ ਰੁਪਏ ਪ੍ਰਾਈਵੇਟ ਅਕੈਡਮੀਆਂ ਵਿਚ ਖ਼ਰਚ ਕਰ ਰਹੇ ਹਨ | ਇਸ ਲਈ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਲਈ ਵੱਖ-ਵੱਖ ਬਰਾਂਚਾਂ ਦੀ ਸਿੱਖਿਆ ਲਈ ਸਰਕਾਰੀ ਅਕੈਡਮੀ ਬਣਾਈ ਜਾਵੇ | ਫ਼ਾਜ਼ਿਲਕਾ ਇਲਾਕੇ ਅੰਦਰ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਰਕੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਵੱਡੇ ਪੱਧਰ 'ਤੇ ਆਰ.ਓ.ਸਿਸਟਮ ਲਗਾਏ ਜਾਣ ਤਾਂ ਜੋ ਲੋਕ ਪੀਣ ਲਈ ਸਾਫ਼ ਸੁਥਰਾ ਪਾਣੀ ਮੁਹੱਈਆ ਕਰ ਸਕਣ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਸੀਨੀਅਰ ਉਪ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਪੇਂਡੂ ਖੇਤਰ ਅੰਦਰ 1985 ਦੇ ਦਹਾਕੇ ਅੰਦਰ ਬਣੀ ਫ਼ਾਜ਼ਿਲਕਾ ਸਹਿਕਾਰੀ ਸ਼ੂਗਰ ਮਿੱਲ ਵੀ ਮਾੜੇ ਹਲਾਤਾਂ ਵਿਚ ਹੈ | ਗੰਨੇ ਦੇ ਯੋਗ ਭਾਅ ਅਤੇ ਅਦਾਇਗੀ ਦੇ ਠੋਸ ਪ੍ਰਬੰਧ ਕੀਤੇ ਜਾਣ | ਫ਼ਾਜ਼ਿਲਕਾ ਫ਼ਿਰੋਜ਼ਪੁਰ ਸੜਕ ਨੂੰ ਚਹੰੁ ਮਾਰਗੀ ਬਣਾਉਣਾ ਸਮੇਂ ਦੀ ਬਹੁਤ ਵੱਡੀ ਮੰਗ ਹੈ | ਜਿਸ ਤਰ੍ਹਾਂ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਵੱਧ ਰਹੀ, ਤੇਜ਼ ਰਫ਼ਤਾਰ ਵਾਲੇ ਵਾਹਨ ਕੰਪਨੀਆਂ ਬਣਾ ਰਹੀਆਂ ਹਨ ਤਾਂ ਫ਼ਾਜ਼ਿਲਕਾ ਫ਼ਿਰੋਜ਼ਪੁਰ ਮਾਰਗ ਜੋ ਕਿ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ 'ਤੇ ਗੁਜਰਾਤ ਤੱਕ ਜਾਂਦਾ ਹੈ, ਸਿਰਫ਼ ਫ਼ਾਜ਼ਿਲਕਾ ਤੋਂ ਫ਼ਿਰੋਜ਼ਪੁਰ ਤੱਕ ਹੀ ਸਿੰਗਲ ਸੜਕ ਹੈ | ਜਦ ਕਿ ਫ਼ਿਰੋਜ਼ਪੁਰ ਤੋਂ ਲੁਧਿਆਣਾ, ਚੰਡੀਗੜ੍ਹ, ਸ੍ਰੀ ਅੰਮਿ੍ਤਸਰ ਸਾਹਿਬ, ਜੰਮੂ, ਧਰਮਕੋਟ, ਜਲੰਧਰ ਆਦਿ ਤੱਕ ਚਹੰੁ ਮਾਰਗੀ ਸੜਕਾਂ ਜਾਂਦੀਆਂ ਹਨ | ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਮੁੱਖ ਮੰਤਰੀ ਆਪਣੀ ਆਮਦ ਦੌਰਾਨ ਇਸ ਮਾਰਗ ਨੂੰ ਚਹੰੁ ਮਾਰਗੀ ਕਰਨ ਦੀ ਰਾਸ਼ੀ ਜਾਰੀ ਕਰਨ |