24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪਿੰਡ ਹਲੀਮ ਵਾਲਾ ਨਿਵਾਸੀ ਇਕ ਵਿਅਕਤੀ ਬਿਆਸ ਤੋਂ ਲਾਪਤਾ

ਅਜੀਤ ਡੈਸਕ 01-04-2026
ਮੰਡੀ ਰੋੜਾਂਵਾਲੀ, 31 ਮਾਰਚ (ਮਨਜੀਤ ਸਿੰਘ ਬਰਾੜ)-ਮੰਡੀ ਰੋੜਾਂਵਾਲੀ ਦੇ ਨਾਲ ਲੱਗਦੇ ਪਿੰਡ ਹਲੀਮ ਵਾਲਾ ਢਾਣੀ ਰਾਮਪੁਰਾ ਨਿਵਾਸੀ ਇਕ ਵਿਅਕਤੀ ਬੀਤੇ ਦੋ ਦਿਨ ਤੋਂ ਬਿਆਸ ਤੋਂ ਲਾਪਤਾ ਹੋ ਗਿਆ ਹੈ, ਜਿਸ ਦੀ ਪਰਿਵਾਰ ਵਲੋਂ ਭਾਲ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਮਾਸਟਰ ਸੁਰਜੀਤ ਸਿੰਘ ਵਾਸੀ ਢਾਣੀ ਰਾਮਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਢਾਣੀ ਤੋਂ ਵੀਰਵਾਰ 26 ਮਾਰਚ ਨੂੰ ਬਿਆਸ ਲਈ ਸੰਗਤ ਗਈ ਸੀ | ਜਿਸ ਵਿਚ ਉਸ ਦੇ ਤਾਏ ਦਾ ਲੜਕਾ ਕੁਲਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਵੀ ਸ਼ਾਮਿਲ ਸੀ | ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ 29 ਮਾਰਚ ਐਤਵਾਰ ਤੱਕ ਬਿਆਸ ਵਿਚ ਹੀ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਹੈ, ਜਿਸ ਦੀ ਬਹੁਤ ਭਾਲ ਕੀਤੀ ਗਈ ਹੈ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ | ਇਸ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ | ਮਾਸਟਰ ਸੁਰਜੀਤ ਸਿੰਘ ਨੇ ਦੱਸਿਆ ਕਿ 47 ਸਾਲਾ ਕੁਲਵੰਤ ਸਿੰਘ ਵਿਆਹਿਆ ਹੋਇਆ ਹੈ ਅਤੇ ਉਸ ਦੇ ਬੱਚੇ ਵੀ ਜਵਾਨ ਹਨ |

ਪਿਛਲੀ ਖ਼ਬਰ ਫ਼ਾਜ਼ਿਲਕਾ ਵਾਸੀ ਮੁੱਖ ਮੰਤਰੀ ਦੀ ਆਮਦ ਮੌਕੇ ਵਿਕਾਸ ਪੱਖੋਂ ਲਾਈ ਬੈਠੇ ਹਨ ਢੇਰ ਸਾਰੀਆਂ ਆਸਾਂ ਅਗਲੀ ਖ਼ਬਰ ਕਾਲੀਆਂ ਘਟਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ, ਫ਼ਸਲਾਂ 'ਤੇ ਮੰਡਰਾਇਆ ਖ਼ਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।