ਅਬੋਹਰ, 26 ਮਾਰਚ (ਸੁਖਜੀਤ ਸਿੰਘ ਬਰਾੜ)-ਅਬੋਹਰ 'ਚ 162 ਕਰੋੜ ਰੁਪਏ ਦੀ ਲਾਗਤ ਨਾਲ ਦੋ ਰੇਲਵੇ ਪੁਲ ਜਲਦੀ ਬਣਨਗੇ | ਪੈੱ੍ਰਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਅਬੋਹਰ ਦੇ ਵਿਧਾਇਕ ਸੰਦੀਪ ਕੁਮਾਰ ਜਾਖੜ ਨੇ ਦੱਸਿਆ ਕਿ ਅਬੋਹਰ ਸ਼ਹਿਰ ਦੇ ਵਿਚਕਾਰੋਂ ਰੇਲਵੇ ਲਾਈਨ ਲੰਘਦੀ ਹੈ | ਇਸ ਕਰਕੇ ਸ਼ਹਿਰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ | ਸ਼ਹਿਰ ਦੀ ਗੰਗਾਨਗਰ ਰੋਡ ਅਤੇ ਸੀਤੋ ਗੰੁਨੋ੍ਹ ਰੋਡ 'ਤੇ ਰੇਲਵੇ ਪੁਲ ਨਾ ਬਣੇ ਹੋਣ ਕਾਰਨ ਜਦੋਂ ਰੇਲਵੇ ਫਾਟਕ ਬੰਦ ਰਹਿੰਦੇ ਸਨ ਤਾਂ ਸ਼ਹਿਰ ਅਤੇ ਇਲਾਕਾ ਵਾਸੀਆਂ ਨੂੰ ਆਵਾਜਾਈ ਪੱਖੋਂ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਸੀ | ਲੰਬਾ ਸਮਾਂ ਵਾਹਨਾਂ ਦਾ ਜਾਮ ਲੱਗਿਆ ਰਹਿੰਦਾ ਸੀ | ਬੜੇ ਲੰਮੇ ਸਮੇਂ ਤੋਂ ਇਹ ਦੋਵੇਂ ਰੇਲਵੇ ਪੁਲ ਬਣਾਉਣ ਦੀ ਮੰਗ ਚੱਲ ਰਹੀ ਸੀ | ਇਸ ਸਬੰਧੀ ਰੇਲਵੇ ਵਿਭਾਗ ਅਤੇ ਕੇਂਦਰ ਸਰਕਾਰ ਨੇ 162 ਕਰੋੜ ਰੁਪਏ ਦਾ ਬਜਟ ਜਾਰੀ ਕਰ ਦਿੱਤਾ ਹੈ | ਜਲਦੀ ਹੀ ਦੋਵੇਂ ਰੇਲਵੇ ਪੁਲ ਬਣਨੇ ਸ਼ੁਰੂ ਹੋ ਜਾਣਗੇ | ਵਿਧਾਇਕ ਸੰਦੀਪ ਕੁਮਾਰ ਜਾਖੜ ਨੇ ਇਹ ਰੇਲਵੇ ਪੁਲ ਬਣਾਉਣ ਲਈ ਬਜਟ ਜਾਰੀ ਕਰ ਦੇਣ 'ਤੇ ਰੇਲਵੇ ਮੰਤਰੀ ਅਸ਼ਵਨੀ ਕੁਮਾਰ, ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਭਾਜਪਾ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ |