ਸ਼ੰਕਰ ਅਖਾੜੇ ਵਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ
ਪਠਾਨਕੋਟ, 21 ਨਵੰਬਰ (ਸੁਮਿਤ)-ਖਾਟੂ ਸ਼ਿਆਮ ਬਾਬਾ ਜੀ ਦੇ ਜਨਮ ਉਤਸਵ ਮੌਕੇ ਮਹਾਂਵੀਰ ਵਿਆਯਾਮਸ਼ਾਲਾ ਸ਼ੰਕਰ ਅਖਾੜਾ ਪਠਾਨਕੋਟ ਦੀ ਟੀਮ ਵਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ । ਇਸ ਮੌਕੇ ਅਖਾੜੇ ਦੇ ਮੈਂਬਰਾਂ ਵਲੋਂ ਪੂਰੀ ਸ਼ਰਧਾ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕਰਦਿਆਂ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ ।
ਅਜੀਤ ਡੈਸਕ
22-11-2026