25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕ੍ਰਿਕਟ ਐਸੋਸੀਏਸ਼ਨ ਪਠਾਨਕੋਟ ਵਲੋਂ ਅੰਡਰ-16 ਕ੍ਰਿਕਟ ਟਰਾਇਲ ਕੱਲ੍ਹ

ਪਠਾਨਕੋਟ, 24 ਅਕਤੂਬਰ (ਸੰਧੂ)-ਪੀ. ਸੀ.

ਐਸੋਸੀਏਸ਼ਨ ਦੇ ਸਕੱਤਰ ਸੰਨੀ ਮਹਾਜਨ ਅਤੇ ਪ੍ਰਧਾਨ ਬਲਬੀਰ ਮਨਹਾਸ 25-10-2026
ਪਠਾਨਕੋਟ, 24 ਅਕਤੂਬਰ (ਸੰਧੂ)-ਪੀ.ਸੀ.ਏ ਮੋਹਾਲੀ ਨਾਲ ਸਬੰਧਿਤ ਕ੍ਰਿਕਟ ਐਸੋਸੀਏਸ਼ਨ ਪਠਾਨਕੋਟ (ਰਜਿ.) ਵਲੋਂ ਅੰਡਰ-16 ਲੜਕਿਆਂ ਦੇ ਕ੍ਰਿਕਟ ਟਰਾਇਲ 26 ਅਕਤੂਬਰ ਨੂੰ ਪਿੰਡ ਕੁਠੇਰ ਡਿਫੈਂਸ ਰੋਡ ਸਥਿਤ ਕੁਠੇਰ ਕ੍ਰਿਕਟ ਗਰਾਊਂਡ ਵਿਖੇ ਸਵੇਰੇ 10 ਵਜੇ ਕਰਵਾਏ ਜਾਣਗੇ। ਇਨ੍ਹਾਂ ਟਰਾਇਲਾਂ ਵਿਚ 1 ਸਤੰਬਰ 2011 ਤੋਂ 31 ਅਗਸਤ 2013 ਦਰਮਿਆਨ ਜਨਮੇ ਖਿਡਾਰੀ ਭਾਗ ਲੈ ਸਕਣਗੇ। ਐਸੋਸੀਏਸ਼ਨ ਦੇ ਸਕੱਤਰ ਸੰਨੀ ਮਹਾਜਨ ਨੇ ਦੱਸਿਆ ਕਿ ਖਿਡਾਰੀਆਂ ਲਈ ਸਵੇਰੇ 9:30 ਵਜੇ ਤੱਕ ਮੈਦਾਨ ਵਿਚ ਰਿਪੋਰਟ ਕਰਨਾ ਲਾਜ਼ਮੀ ਹੈ। ਖਿਡਾਰੀ ਚਿੱਟੀ ਕ੍ਰਿਕਟ ਵਰਦੀ ਪਹਿਨ ਕੇ ਆਉਣ ਅਤੇ ਆਪਣੇ ਕ੍ਰਿਕਟ ਕਿੱਟ ਬੈਗ, ਡਿਜੀਟਲ ਜਨਮ ਸਰਟੀਫਿਕੇਟ, ਆਧਾਰ ਹਿਸਟਰੀ ਅਤੇ ਵਿੱਦਿਅਕ ਸਰਟੀਫਿਕੇਟ ਨਾਲ ਲੈ ਕੇ ਆਉਣ। ਖਿਡਾਰੀ ਆਪਣੇ ਨਾਲ ਖਾਣਾ ਅਤੇ ਪਾਣੀ ਦੀ ਬੋਤਲ ਵੀ ਲਿਆਉਣ। ਰਜਿਸਟ੍ਰੇਸ਼ਨ ਅਤੇ ਦਾਖਲਾ ਸਵੇਰੇ 11 ਵਜੇ ਬੰਦ ਕਰ ਦਿੱਤਾ ਜਾਵੇਗਾ। ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਮਨਹਾਸ ਨੇ ਕਿਹਾ ਕਿ ਇਨ੍ਹਾਂ ਟਰਾਇਲਾਂ ਦਾ ਉਦੇਸ਼ ਨੌਜਵਾਨ ਕ੍ਰਿਕਟ ਪ੍ਰਤਿਭਾਵਾਂ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਖੇਡ ਦੇ ਹੁਨਰ ਨੂੰ ਨਿਖਾਰਨ ਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਯੋਗ ਖਿਡਾਰੀਆਂ ਨੂੰ ਸਮੇਂ ਸਿਰ ਪਹੁੰਚ ਕੇ ਟਰਾਇਲਾਂ ਵਿਚ ਭਾਗ ਲੈਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਪਠਾਨਕੋਟ ’ਚ ਨਵੀਂ ਸਵੀਟ ਸ਼ਾਪ ਦਾ ਕੌਂਸਲਰ ਪਾਰਸ ਕਸ਼ਯਪ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਅੱਜ ਲੱਗੇਗਾ ਮੁਫ਼ਤ ਅੱਖਾਂ ਦਾ ਮੈਡੀਕਲ ਕੈਂਪ-ਰਵੀ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।