15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੀ. ਐੱਮ. ਸ੍ਰੀ ਸ.ਸ.ਸ. ਸਕੂਲ ਦੀ ਵਿਦਿਆਰਥਣ ਸੂਬਾ ਪੱਧਰੀ ਤਾਈਕਵਾਂਡੋ ਖੇਡ ਮੁਕਾਬਲੇ ’ਚੋਂ ਤੀਸਰੇ ਸਥਾਨ ’ਤੇ

ਕਲਾਨੌਰ, 13 ਅਕਤੂਬਰ (ਪੁਰੇਵਾਲ)-ਪੀ. ਐੱਮ.

ਅਜੀਤ ਡੈਸਕ 14-10-2026
ਕਲਾਨੌਰ, 13 ਅਕਤੂਬਰ (ਪੁਰੇਵਾਲ)-ਪੀ.ਐੱਮ. ਸ਼੍ਰੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਜਪਪ੍ਰੀਤ ਕੌਰ ਨੇ ਸੂਬਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਤਾਈਕਮਾਂਡੋ ਖੇਡ ’ਚੋਂ ਤੀਸਰਾ ਸਥਾਨ ਹਾਸਲ ਕਰ ਕੇ ਸਕੂਲ, ਇਲਾਕੇ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਇੰਚਾਰਜ ਉਪਕਾਰ ਸਿੰਘ ਨੇ ਵਿਦਿਆਰਥਣ ਦਾ ਸਕੂਲ ਪਹੁੰਚਣ ’ਤੇ ਸਵਾਗਤ ਅਤੇ ਸਨਮਾਨ ਕੀਤਾ। ਉਪਕਾਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਬੱਚਿਆਂ ਨੂੰ ਆਪਣੇ ਜੀਵਨ ’ਚ ਇਸ ਲੜਕੀ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਜਾਂਚ ਅਤੇ ਜਿੰਦਗੀ ’ਚ ਕਾਮਯਾਬ ਹੋਣ ਲਈ ਨਿਸ਼ਠਾ ਨਾਲ ਮਿਹਨਤ ਕਰਨ ਲਈ ਕਿਹਾ। ਸਕੂਲ ਦੇ ਅੰਤਰਰਾਸ਼ਟਰੀ ਐਵਾਰਡੀ ਅਧਿਆਪਕ ਸੰਜੀਵ ਤੁੱਲੀ ਨੇ ਕਿਹਾ ਕਿ ਜੇ ਮਨ ਅੰਦਰ ਕੁੱਝ ਕਰਨ ਦੀ ਚਾਹਤ ਹੋਵੇ ਤਾਂ ਜਿੰਦਗੀ ’ਚ ਬਹੁਤ ਕੁਝ ਕੀਤਾ ਜਾ ਸਕਦਾ ਹੈ। ਜਿਸ ਤਹਿਤ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਪਲੱਬਧੀਆਂ ਵੀ ਹਾਸਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਤੋਂ ਇਲਾਵਾ ਟੈਸਟਾਂ ਦੇ ਮੁਕਾਬਲਿਆਂ ਦੀ ਤਿਆਰੀ, ਜਿਸ ’ਚ ਨੀਟ, ਜੇ.ਈ.ਈ, ਆਈ. ਏ. ਐਸ., ਪੀ.ਸੀ.ਐਸ. ਅਤੇ ਇੰਡੀਅਨ ਸਿਵਲ ਸਰਵਿਸ ਦੀਆਂ ਸੇਵਾਵਾਂ ਲਈ ਪ੍ਰੇਰਿਤ ਕੀਤਾ। ਸਕੂਲ ਅਧਿਆਪਕ ਰਜਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਕੇ ਜ਼ਿੰਦਗੀ ’ਚ ਕਾਮਯਾਬ ਹੋਣ ਲਈ ਕਿਹਾ। ਇਸ ਦੌਰਾਨ ਮਨੋਹਰ ਲਾਲ, ਬਲਵੰਤ ਸਿੰਘ, ਹਰਜਿੰਦਰ ਸਿੰਘ, ਸਤਬੀਰ ਸਿੰਘ, ਰੋਹਿਤ ਕੁਮਾਰ, ਪਰਮਪ੍ਰੀਤ ਸਿੰਘ, ਦਿਲਜੀਤ ਪਾਲ, ਗੁਰਪ੍ਰਦੀਪ ਸਿੰਘ, ਸਹਿਜਪ੍ਰੀਤ ਸਿੰਘ, ਗੁਰਮੁਖ ਸਿੰਘ, ਕੁਲਵਿੰਦਰ ਕੌਰ, ਡੋਲੀ ਕੁਮਾਰੀ, ਕੰਵਲਜੀਤ ਕੌਰ, ਏਕਤਾ ਸਮੇਤ ਹੋਰ ਅਧਿਆਪਕਾਂ ਤੇ ਸਕੂਲ ਦੇ ਬੱਚਿਆਂ ਵਲੋਂ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਜਪਪ੍ਰੀਤ ਕੌਰ ਦਾ ਸਵਾਗਤ ਕੀਤਾ।
ਪਿਛਲੀ ਖ਼ਬਰ ਐਚ.ਕੇ.ਐਮ.ਵੀ. ਦੀਆਂ ਖਿਡਾਰਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਮੱਲਾਂ ਮਾਰੀਆਂ ਅਗਲੀ ਖ਼ਬਰ ਕਾਮਰੇਡ ਬਖਤਪੁਰਾ ਵਲੋਂ ਪਰਵਿੰਦਰ ਸਿੰਘ ਝੋਟੇ ਦੇ ਦਿਨ-ਦਿਹਾੜੇ ਕੀਤੇ ਕਤਲ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।