15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਐਚ.ਕੇ.ਐਮ.ਵੀ. ਦੀਆਂ ਖਿਡਾਰਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਮੱਲਾਂ ਮਾਰੀਆਂ

ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਸਥਾਨਕ ਹਿੰਦੂ ਕੰਨਿਆ ਮਹਾਂ ਵਿਦਿਆਲਿਆ ਧਾਰੀਵਾਲ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਨ. ਡੀ ਅਨੰਦ, ਸਕੱਤਰ ਰਮੇਸ਼ ਕੋਹਲੀ, ਪ੍ਰਿੰਸੀਪਲ ਡਾ.

ਅਜੀਤ ਡੈਸਕ 14-10-2026
ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਸਥਾਨਕ ਹਿੰਦੂ ਕੰਨਿਆ ਮਹਾਂ ਵਿਦਿਆਲਿਆ ਧਾਰੀਵਾਲ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਨ.ਡੀ ਅਨੰਦ, ਸਕੱਤਰ ਰਮੇਸ਼ ਕੋਹਲੀ, ਪ੍ਰਿੰਸੀਪਲ ਡਾ.ਰਜਵਿੰਦਰ ਕੌਰ ਦੀ ਅਗਵਾਈ ਹੇਠ ਅਤੇ ਸਰੀਰਕ ਸਿੱਖਿਆ ਵਿਭਾਗ ਇੰਚਾਰਜ ਅਮਨਜੀਤ ਦੇ ਯਤਨਾਂ ਦੁਆਰਾ ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ ਜੋ ਕਿ ਘੁੰਮਣ ਕਲਾਂ ਪਿੰਡ ਵਿੱਚ ਹੋਈਆਂ ਵਿਚ ਹਿੱਸਾ ਲਿਆ ਗਿਆ। ਜਿਸ ਵਿਚ ਅਥਲੈਟਿਕਸ ਪਵਨਪ੍ਰੀਤ ਕੌਰ ਨੇ 100 ਮੀਟਰ ਦੌੜ ਵਿਚੋਂ ਪਹਿਲਾ, ਇੱਛਾਂ ਅਤੇ ਗਗਨਦੀਪ ਕੌਰ ਨੇ 100 ਮੀਟਰ ਤੇ 200 ਮੀਟਰ ਦੌੜ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਬੱਚਿਆਂ ਨੇ ਫੀਲਡ ਈਵੈਂਟ ਵਿਚ ਵੀ ਹਿੱਸਾ ਲਿਆ ਜਿਸ ਵਿਚ ਸ਼ਾਰਟਪੁੱਟ ਵਿਚ ਪਵਨ ਪ੍ਰੀਤ ਕੌਰ ਨੇ ਪਹਿਲਾ, ਜੈਸਮੀਨ ਨੇ ਦੂਸਰਾ ਅਤੇ ਸੋਫੀਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ ਤੇ ਬਲਾਕ ਵਿਚੋਂ ਕਾਲਜ ਦੀ ਕਬੱਡੀ ਦੀ ਟੀਮ ਵ ੀ ਪਹਿਲੇ ਸਥਾਨ ’ਤੇ ਰਹੀ। ਇਸ ਦੌਰਾਨ 30 ਸਤੰਬਰ ਨੂੰ ਜ਼ਿਲਾ ਪੱਧਰੀ ਖੇਡਾਂ ਵਿਚ ਸਾਡੀ ਕਬੱਡੀ ਦੀ ਟੀਮ ਦੂਸਰੇ ਸਥਾਨ ’ਤੇ ਰਹੀ ਤੇ ਪੰਜ ਵਿਦਿਆਰਥਣਾਂ ਦੀ ਸਟੇਟ ਖੇਡਣ ਲਈ ਸਲੈਕਸ਼ਨ ਵੀ ਹੋਈ। ਜ਼ਿਲ੍ਹਾ ਪੱਧਰੀ ਖੇਡਾਂ ਦੇ ਦੌਰਾਨ ਹੀ ਹਰਮਨਦੀਪ ਕੌਰ ਨੇ 1500 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਅਮਨਜੀਤ ਜਿਨ੍ਹਾਂ ਨੇ 400 ਮੀਟਰ ਦੌੜ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਬਰਾਊਨ ਮੈਡਲ ਹਾਸਲ ਕੀਤਾ। ਕਾਲਜ ਆਉਣ ’ਤੇ ਇਨ੍ਹਾਂ ਸਭ ਵਿਦਿਆਰਥਣਾਂ ਅਤੇ ਅਮਨਜੀਤ ਨੂੰ ਪ੍ਰਿੰਸੀਪਲ ਡਾ. ਰਜਵਿੰਦਰ ਕੌਰ ਦੁਆਰਾ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਲਗਭਗ 50 ਵਿਧਵਾ ਪਰਿਵਾਰਾਂ ਦੀਆਂ ਮਹਿਲਾਵਾਂ ਨ... ਅਗਲੀ ਖ਼ਬਰ ਪੀ. ਐੱਮ. ਸ੍ਰੀ ਸ.ਸ.ਸ. ਸਕੂਲ ਦੀ ਵਿਦਿਆਰਥਣ ਸੂਬਾ ਪੱਧਰੀ ਤਾਈਕਵਾਂਡੋ ਖੇਡ ਮੁਕਾਬਲੇ ’ਚੋਂ ਤੀਸਰੇ ਸਥਾਨ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।