ਜਨਗਣਨਾ-2027 ਦੇ ਪੜਾਅ-2 ਲਈ ਅਧਿਕਾਰੀਆਂ ਦੀ ਸਿਖਲਾਈ ਮੁਕੰਮਲ
ਪਠਾਨਕੋਟ, 18 ਸਤੰਬਰ (ਸੰਧੂ / ਵਿਨੋਦ/ਅਸ਼ੀਸ਼ ਸ਼ਰਮਾ)-ਜਨਗਣਨਾ-2027 ਦੇ ਪੜ੍ਹਾਅ-2 ਤਹਿਤ ਜ਼ਿਲ੍ਹਾ ਪਠਾਨਕੋਟ ਦੇ ਚਾਰਜ ਜਨਗਣਨਾ ਅਧਿਕਾਰੀਆਂ, ਜਨਗਣਨਾ ਲਿਪਿਕਾਂ ਤੇ ਤਕਨੀਕੀ ਸਹਾਇਕਾਂ ਦੀ ਦੋ ਰੋਜ਼ਾ ਸਿਖਲਾਈ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਮੁਕੰਮਲ ਹੋ ਗਈ । ਸਿਖਲਾਈ 17 ਤੇ 18 ਸਤੰਬਰ ਨੂੰ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਨਗਣਨਾ ਅਧਿਕਾਰੀ ਡਾ: ਪੱਲਵੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈ ਗਈ ।
ਅਜੀਤ ਡੈਸਕ
19-09-2026