ਸੈਣੀ ਭਵਨ ਦੀ ਇਮਾਰਤ ਲਈ ਰਮਨ ਬਹਿਲ ਦੀ ਸਿਫਾਰਿਸ਼ ’ਤੇ ਪੰਜਾਬ ਸਰਕਾਰ ਵਲੋਂ 15 ਲੱਖ ਜਾਰੀ
ਗੁਰਦਾਸਪੁਰ, 11 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਦੀ ਸਿਫਾਰਿਸ਼ ’ਤੇ ਸੈਣੀ ਭਵਨ ਦੀ ਇਮਾਰਤ ਲਈ ਪੰਜਾਬ ਸਰਕਾਰ ਵਲੋਂ 15 ਲੱਖ ਰੁਪਏ ਜਾਰੀ ਕਰਕੇ ਸੈਣੀ ਬਰਾਦਰੀ ਦਾ ਦਿਲ ਜਿੱਤ ਲਿਆ ਹੈ। ਇਸ ਸਬੰਧੀ ‘ਅਜੀਤ’ ਉਪ ਦਫਤਰ ਵਿਖੇ ਸੀਨੀਅਰ ਵਾਈਸ ਪ੍ਰਧਾਨ ਕਮਲਜੀਤ ਰੱਬ, ਜਨਰਲ ਸੈਕਟਰੀ ਮਲਕੀਅਤ ਸਿੰਘ ਸੈਣੀ ਤੇ ਵਾਈਸ ਪ੍ਰਧਾਨ ਕਰਮ ਸਿੰਘ ਸੈਣੀ ਨੇ ਦੱਸਿਆ ਕਿ ਸੈਣੀ ਭਵਨ ਦੀ ਇਮਾਰਤ ਲਈ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਰਾਸ਼ੀ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ।
ਗੁਰਦਾਸਪੁਰ, 11 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਦੀ ਸਿਫਾਰਿਸ਼ ’ਤੇ ਸੈਣੀ ਭਵਨ ਦੀ ਇਮਾਰਤ ਲਈ ਪੰਜਾਬ ਸਰਕਾਰ ਵਲੋਂ 15 ਲੱਖ ਰੁਪਏ ਜਾਰੀ ਕਰਕੇ ਸੈਣੀ ਬਰਾਦਰੀ ਦਾ ਦਿਲ ਜਿੱਤ ਲਿਆ ਹੈ। ਇਸ ਸਬੰਧੀ ‘ਅਜੀਤ’ ਉਪ ਦਫਤਰ ਵਿਖੇ ਸੀਨੀਅਰ ਵਾਈਸ ਪ੍ਰਧਾਨ ਕਮਲਜੀਤ ਰੱਬ, ਜਨਰਲ ਸੈਕਟਰੀ ਮਲਕੀਅਤ ਸਿੰਘ ਸੈਣੀ ਤੇ ਵਾਈਸ ਪ੍ਰਧਾਨ ਕਰਮ ਸਿੰਘ ਸੈਣੀ ਨੇ ਦੱਸਿਆ ਕਿ ਸੈਣੀ ਭਵਨ ਦੀ ਇਮਾਰਤ ਲਈ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਰਾਸ਼ੀ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸੈਣੀ ਸਭਾ ਗੁਰਦਾਸਪੁਰ ਵਲੋਂ 13 ਸਤੰਬਰ ਦਿਨ ਐਤਵਾਰ ਨੂੰ ਹਲਕਾ ਇੰਚਾਰਜ ਦਾ ਧੰਨਵਾਦ ਕਰਨ ਲਈ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਸ਼ਾਮ 4 ਵਜੇ ਤੋਂ 6 ਵਜੇ ਤੱਕ ਹੋਵੇਗਾ। ਸਮਾਗਮ ’ਚ ਹਲਕਾ ਇੰਚਾਰਜ ਰਮਨ ਬਹਿਲ ਦਾ ਭਰਵਾਂ ਸਵਾਗਤ ਕਰਨ ਤੋਂ ਇਲਾਵਾ ਸਮੂਹ ਬਰਾਦਰੀ ਵਲੋਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਵੇਗਾ ।