12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਹਰਪ੍ਰੀਤ ਸਿੰਘ ਹੈਰੀ ਬਣੇ ਨਵੇਂ ਪ੍ਰਧਾਨ

ਗੁਰਦਾਸਪੁਰ, 11 ਸਤੰਬਰ (ਅਸ਼ੋਕ ਸ਼ਰਮਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੀਆਂ ਹੋਈਆਂ ਸਲਾਨਾ ਚੋਣਾਂ ’ਚ ਐਡਵੋਕੇਟ ਹਰਪ੍ਰੀਤ ਸਿੰਘ ਹੈਰੀ ਨਵੇਂ ਪ੍ਰਧਾਨ ਚੁਣੇ ਗਏ ਹਨ, ਉਨ੍ਹਾਂ ਨੂੰ 452 ਵੋਟਾਂ ਪਈਆਂ ਤੇ ਵਿਰੋਧੀ ਧਿਰ ਦੇ ਉਮੀਦਵਾਰ ਨਰੇਸ਼ ਸਿੰਘ ਠਾਕੁਰ ਨੂੰ ਸਿਰਫ 291 ਵੋਟਾਂ ਪਈਆਂ, ਜਿਸ ਕਰਕੇ ਉਨ੍ਹਾਂ ਨੂੰ 161 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । ਇਸੇ ਤਰ੍ਹਾਂ ਐਡਵੋਕੇਟ ਮੁਨੀਸ਼ 617 ਵੋਟਾਂ ਲੈ ਕੇ ਉਪ ਪ੍ਰਧਾਨ ਚੁਣੇ ਗਏ ।

ਅਜੀਤ ਡੈਸਕ 12-09-2026
ਗੁਰਦਾਸਪੁਰ, 11 ਸਤੰਬਰ (ਅਸ਼ੋਕ ਸ਼ਰਮਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੀਆਂ ਹੋਈਆਂ ਸਲਾਨਾ ਚੋਣਾਂ ’ਚ ਐਡਵੋਕੇਟ ਹਰਪ੍ਰੀਤ ਸਿੰਘ ਹੈਰੀ ਨਵੇਂ ਪ੍ਰਧਾਨ ਚੁਣੇ ਗਏ ਹਨ, ਉਨ੍ਹਾਂ ਨੂੰ 452 ਵੋਟਾਂ ਪਈਆਂ ਤੇ ਵਿਰੋਧੀ ਧਿਰ ਦੇ ਉਮੀਦਵਾਰ ਨਰੇਸ਼ ਸਿੰਘ ਠਾਕੁਰ ਨੂੰ ਸਿਰਫ 291 ਵੋਟਾਂ ਪਈਆਂ, ਜਿਸ ਕਰਕੇ ਉਨ੍ਹਾਂ ਨੂੰ 161 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । ਇਸੇ ਤਰ੍ਹਾਂ ਐਡਵੋਕੇਟ ਮੁਨੀਸ਼ 617 ਵੋਟਾਂ ਲੈ ਕੇ ਉਪ ਪ੍ਰਧਾਨ ਚੁਣੇ ਗਏ । ਜਦਕਿ ਵਿਰੋਧੀ ਉਮੀਦਵਾਰ ਨੂੰ 122 ਵੋਟਾਂ ਹੀ ਪਈਆਂ । ਜਦੋਂ ਕਿ ਕੈਸ਼ੀਅਰ ਐਡਵੋਕੇਟ ਹਰਸਿਮਰਨ ਸਿੰਘ ਜੇਤੂ ਰਹੇ, ਉਨ੍ਹਾਂ ਨੂੰ 422 ਵੋਟਾਂ ਪਈਆਂ ਤੇ ਵਿਰੋਧੀ ਧਿਰ ਦੇ ਉਮੀਦਵਾਰ ਐਡਵੋਕੇਟ ਰਜਤ ਨੂੰ 313 ਵੋਟਾਂ ਪਈਆਂ । ਸੀਨੀਅਰ ਐਗਜੀਕਿਊਟਿਵ ਮੈਂਬਰਾਂ ਵਿਚ ਐਡਵੋਕੇਟ ਅਕਾਸ਼ ਮਹਾਜਨ ਨੂੰ 168, ਅਰਜਨ ਸਿੰਘ ਨੂੰ 129, ਕੇ.ਕੇ. ਮੱਲੀ ਨੂੰ 110, ਸੁਮਿਤ ਤਿਵਾੜੀ ਨੂੰ 197 ਵੋਟਾਂ ਅਤੇ ਰੰਜਨ ਚੌਹਾਨ ਨੂੰ 68 ਵੋਟਾਂ ਪਈਆਂ । ਇਹ ਚੋਣ ਪ੍ਰਕਿਰਿਆ ਪੁਲਿਸ ਦੀ ਨਿਗਰਾਨੀ ਹੇਠ ਅਮਨ ਸ਼ਾਂਤੀ ਨਾਲ ਨੇਪਰੇ ਚੜੀ ਤੇ ਹਰਪ੍ਰੀਤ ਸਿੰਘ ਹੈਰੀ ਦੇ ਪ੍ਰਧਾਨ ਬਣ ਜਾਣ ਨਾਲ ਸਾਰੇ ਐਡਵੋਕੇਟਾਂ ਵਿਚ ਖੁਸ਼ੀ ਦੀ ਲਹਿਰ ਸੀ। ਇਸ ਮੌਕੇ ਢੋਲ ਨਾਲ ਭੰਗੜੇ ਪਾਏ ਜਾ ਰਹੇ ਸਨ ਅਤੇ ਇਕ ਦੂਜੇ ਦੇ ਮੂੰਹ ਮਿੱਠੇ ਕਰਵਾਏ ਜਾ ਰਹੇ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਖੂਨਦਾਨ ਕੈਂਪ ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੀ ਹਰਲੀਨ ਕੌਰ ਤੇ ਦੀਪਾਕਸ਼ੀ ਦੀ ਰਾਜ ਪੱਧਰੀ ਹੈਂਡਬਾਲ ਮੁਕਾਬਲੇ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।