12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮੰਨੀਆਂ ਮੰਗਾਂ ਦੇ ਸਰਕੂਲਰ ਜਾਰੀ ਨਾ ਕੀਤੇ ਤਾਂ 16 ਨੂੰ ਪਟਿਆਲਾ ਮੁੱਖ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ-ਬੱਲਪੁਰੀਆਂ

ਬਟਾਲਾ, 11 ਸਤੰਬਰ (ਸਤਿੰਦਰ ਸਿੰੰਘ)- ਇੰਪਲਾਈਜ਼ ਫੈਡਰੇਸ਼ਨ ਪੰਜਾਬ ਬਿਜਲੀ ਬੋਰਡ ਹੁਣ ਪਾਵਰਕਾਮ, ਟਰਾਂਸਕੋ ਕੇਸਰੀ ਝੰਡਾ ਸਰਕਲ ਗੁਰਦਾਸਪੁਰ ਦੀ ਮੀਟਿੰਗ ਸੀਨੀਆਰ ਮੀਤ ਪ੍ਰਧਾਨ ਮਨਜੀਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਨੇ ਕਿਹਾ ਕਿ ਮੀਟਿੰਗ ’ਚ ਬਿਜਲੀ ਦੀਆਂ ਮੰਗਾਂ, ਮੁਸ਼ਕਲਾਂ ਤੇ ਅਹਿਮ ਵਿਚਾਰ ਵਟਾਂਦਰਾ ਕਰਨ ਉਪੰਰਤ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ ਤੇ ਮਨੈਜਮੈਂਟ ਨੇ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾ ਤਰੁੰਤ ਲਾਗੂ ਨਾ ਕੀਤੀਆ ਤਾਂ ਬਿਜਲੀ ਮੁਲਾਜ਼ਮ ਤਿੱਖਾ ਸੰਘਰਸ ਕਰਨਗੇ।

ਵਿਦਿਆਰਥਣ ਨੂੰ ਸਨਮਾਨਿਤ ਕਰਦੇ ਪ੍ਰਿੰ ਡਾ. ਸੁਨੀਤਾ ਕੌਸ਼ਲ ਤੇ ਅਧਿਆਪਕ ਸਾਹਿਬਾਨ। ਅਜੀਤ ਤਸਵੀਰ 12-09-2026
ਬਟਾਲਾ, 11 ਸਤੰਬਰ (ਸਤਿੰਦਰ ਸਿੰੰਘ)- ਇੰਪਲਾਈਜ਼ ਫੈਡਰੇਸ਼ਨ ਪੰਜਾਬ ਬਿਜਲੀ ਬੋਰਡ ਹੁਣ ਪਾਵਰਕਾਮ, ਟਰਾਂਸਕੋ ਕੇਸਰੀ ਝੰਡਾ ਸਰਕਲ ਗੁਰਦਾਸਪੁਰ ਦੀ ਮੀਟਿੰਗ ਸੀਨੀਆਰ ਮੀਤ ਪ੍ਰਧਾਨ ਮਨਜੀਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਨੇ ਕਿਹਾ ਕਿ ਮੀਟਿੰਗ ’ਚ ਬਿਜਲੀ ਦੀਆਂ ਮੰਗਾਂ, ਮੁਸ਼ਕਲਾਂ ਤੇ ਅਹਿਮ ਵਿਚਾਰ ਵਟਾਂਦਰਾ ਕਰਨ ਉਪੰਰਤ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ ਤੇ ਮਨੈਜਮੈਂਟ ਨੇ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾ ਤਰੁੰਤ ਲਾਗੂ ਨਾ ਕੀਤੀਆ ਤਾਂ ਬਿਜਲੀ ਮੁਲਾਜ਼ਮ ਤਿੱਖਾ ਸੰਘਰਸ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਮਨੈਜਮੈਂਟ ਨੇ ਮੰਨੀਆਂ ਹੋਈਆਂ ਮੰਗਾ ਦੇ ਸਰਕੂਲਰ ਜਾਰੀ ਨਾ ਕੀਤੇ ਤੇ ਸਮੂਹ ਬਿਜਲੀ ਮੁਲਾਜ਼ਮ 16 ਸਤੰਬਰ ਨੂੰ ਪਾਵਰਕਾਮ, ਟਰਾਂਸਕੋ ਪਟਿਆਲਾ ਮੁਖ ਦਫ਼ਤਰ ਦੇ ਤਿੰਨੋ ਗੇਟਾ ਦਾ ਘਿਰਾਉ ਕਰਨਗੇ। ਇਸ ਮੌਕੇ ਸੂਬਾ ਵਰਕਿੰਗ ਕਮੇਟੀ ਦੇ ਸੀਨੀਆਰ ਆਗੂ ਜਸਵੰਤ ਸਿੰਘ ਪੰਨੂੰ, ਸ੍ਰ ਜਸਪ੍ਰੀਤ ਸਿੰਘ, ਸਲਵਿਦੰਰ ਕੁਮਾਰ, ਗੁਰਨਾਮ ਸਿੰਘ ਲੋਬਾਣਾ, ਪ੍ਰਕਾਸ਼ ਚੰਦ, ਮਨਜੀਤ ਸਿੰਘ ਕਲੇਰ, ਬਲਜਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਮੱਲੀ, ਚਰਨਜੀਤ ਸਿੰਘ ਕਾਹਲੋ, ਮੰਗਲ ਸਿੰਘ ਬਟਾਲਾ, ਮਲਕੀਤ ਸਿੰਘ, ਕੁਲਦੀਪ ਪਹਿਲਵਾਨ ਗੰਗਾ ਸਾਮ, ਕੁਲਵੰਤ ਸਿੰਘ ਐਸ.ਐਸ.ਉ, ਗੁਰਜੀਤ ਸਿੰਘ, ਹਰਮੀਤ ਸਿੰਘ, ਕੁਲਦੀਪ ਸਿੰਘ ਕਾਹਨੂੰਵਾਨ, ਸਤਨਾਮ ਸਿੰਘ ਕਥੂਨੰਗਲ, ਜਤਿੰਦਰ ਸਿੰਘ ਕਥੂਨੰਗਲ, ਧਨੀ ਰਾਮ, ਰਛਪਾਲ ਸਿੰਘ ਕਾਹਲੋ, ਕੁਲਵਿਦੰਰ ਸਿੰਘ ਕਾਹਲਵਾਂ, ਅਮਰਜੀਤ ਸਿੰਘ, ਸੁਖਦੇਵ ਸਿੰਘ ਸੇਖਵਾਂ, ਮਨਦੀਪ ਸਿੰਘ ਕਾਦੀਆਂ, ਰਜਿੰਦਰ ਕੁਮਾਰ, ਸਾਜਨ ਕੁਮਾਰ , ਬਲਵਿੰਦਰ ਸਿੰਘ ਬਿੱਲੂ ਪਠਾਨਕੋਟ, ਸੰਦੀਪ ਸਿੰਘ ਬਾਜਵਾ ਸ਼ਾਮਿਲ ਸਨ ।
ਪਿਛਲੀ ਖ਼ਬਰ ਪੰਜਾਬ ’ਚ ਕਾਨੂੰਨ ਵਿਵਸਥਾ ਦਾ ਮੰਦਾ ਹਾਲ ਹੋਣ ਕਰਕੇ ਲੋਕ ਚਿੰਤਤ- ਵਿਜੇ ਸੋਨੀ ਅਗਲੀ ਖ਼ਬਰ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ 83ਵੀਂ ਵਰ੍ਹੇਗੰਢ ਕੱਲ੍ਹ ਮਨਾਈ ਜਾਵੇਗੀ-ਭਾਈ ਕਰਨੈਲ ਸਿੰਘ ਪੀਰ ਮੁਹੰਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।