11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਗੁਰਦਾਸਪੁਰ ਦੀ ਧੀ ਨੇ ਮਹਿਲਾ ਪਾਇਲਟ ਬਣ ਕੇ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ

ਗੁਰਦਾਸਪੁਰ, 10 ਸਤੰਬਰ (ਚੱਕਰਾਜਾ)-ਗੁਰਦਾਸਪੁਰ ਦੀ ਧੀ ਦੀਪਨੂਰ ਸਹੋਤਾ ਨੇ ਮਹਿਲਾ ਪਾਇਲਟ ਬਣ ਕੇ ਆਪਣੇ ਜਿਲ੍ਹੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਦੀਪਨੂਰ ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਚੰਡੀਗੜ੍ਹ ਗ੍ਰੈਜੂਏਸ਼ਨ ਕਰਨ ਚਲੀ ਗਈ ਸੀ ਤੇ ਇਸ ਦੌਰਾਨ ਹੀ ਉਸ ਨੇ ਐਨ.

ਅਜੀਤ ਡੈਸਕ 11-09-2026
ਗੁਰਦਾਸਪੁਰ, 10 ਸਤੰਬਰ (ਚੱਕਰਾਜਾ)-ਗੁਰਦਾਸਪੁਰ ਦੀ ਧੀ ਦੀਪਨੂਰ ਸਹੋਤਾ ਨੇ ਮਹਿਲਾ ਪਾਇਲਟ ਬਣ ਕੇ ਆਪਣੇ ਜਿਲ੍ਹੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਦੀਪਨੂਰ ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਚੰਡੀਗੜ੍ਹ ਗ੍ਰੈਜੂਏਸ਼ਨ ਕਰਨ ਚਲੀ ਗਈ ਸੀ ਤੇ ਇਸ ਦੌਰਾਨ ਹੀ ਉਸ ਨੇ ਐਨ.ਸੀ.ਸੀ ਰਾਹੀਂ ਸੀ ਸਰਟੀਫਿਕੇਟ ਹਾਸਲ ਕਰ ਲਿਆ ਤੇ ਨਾਲ ਹੀ ਮਾਈ ਭਾਗੋ ਇੰਸਟੀਚਿਊਟ ਚੰਡੀਗੜ੍ਹ ਵਿਚ ਦਾਖ਼ਲਾ ਲਿਆ। ਹਾਲਾਂਕਿ ਤਿੰਨ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਨੂੰ ਕਾਮਯਾਬੀ ਨਹੀਂ ਮਿਲੀ ਤੇ ਆਖਰ ਆਪਣੀ ਮਿਹਨਤ ਦੀ ਬਦੌਲਤ ਚੌਥੀ ਵਾਰ ਉਸ ਨੂੰ ਆਰਮਡ ਫੋਰਸ ਵਿਚ ਕਾਮਯਾਬੀ ਮਿਲ ਗਈ ਤੇ ਹੁਣ ਉਸ ਨੇ ਆਪਣੀ ਅਗਲੀ ਟ੍ਰੇਨਿੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੀਪਨੂਰ ਆਪਣੀ ਸਫਲਤਾ ਦਾ ਕ੍ਰੈਡਿਟ ਆਪਣੇ ਪਰਿਵਾਰ ਨੂੰ ਦਿੰਦੀ ਹੈ ਜਿਸ ਨੇ ਹਮੇਸ਼ਾ ਉਸ ਨੂੰ ਸਹਿਯੋਗ ਕੀਤਾ ਤੇ ਕਦੀ ਉਸ ’ਤੇ ਵਾਧੂ ਬੋਝ ਨਹੀਂ ਪਾਇਆ । ਦੀਪਨੂਰ ਦੀ ਸਫਲਤਾ ’ਤੇ ਉਸ ਦਾ ਪਰਿਵਾਰ ਵੀ ਖੁਸ਼ ਨਜ਼ਰ ਆ ਰਿਹਾ ਹੈ ।
ਪਿਛਲੀ ਖ਼ਬਰ ਡਾ. ਅੰਬੇਡਕਰ ਦਾ ਅਪਮਾਨ ਕਰਨ ਵਾਲੇ ਸਮਾਜ ਦੇ ਵੱਡੇ ਦੁਸ਼ਮਣ- ਛੋਟੇਪੁਰ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਡੀ.ਸੀ. ਤੇ ਹਲਕਾ ਇੰਚਾਰਜਾਂ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ’ਚ ਵਧ ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।