ਵਿਆਹ ਪੁਰਬ ਨੂੰ ਸਮਰਪਿਤ ਬਟਾਲਾ ਦੀਆਂ ਧਾਰਮਿਕ ਜਥੇਬੰਦੀਆਂ ਦੀ ਇਕੱਤਰਤਾ
ਬਟਾਲਾ, 25 ਅਗਸਤ (ਹਰਦੇਵ ਸਿੰਘ ਸੰਧੂ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਇਸ ਵਾਰ 18 ਸਤੰਬਰ 2026 ਨੂੰ ਬੜੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਤਿਕਰਤਾਰੀਆਂ ਵਿਖੇ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧ ਕਮੇਟੀਆਂ ਤੇ ਸ਼ਹਿਰ ਦੇ ਪਤਵੰਤਿਆਂ ਸੱਜਣਾ ਦੀ ਵਿਸ਼ਾਲ ਇਕੱਤਰਤਾ ਹੌਈ।
ਵ
ਵਿਆਹ ਪੁਰਬ ਸੰਬੰਧੀ ਹੋਈ ਇਕੱਤਰਤਾ ’ਚ ਸ਼ਾਮਿਲ ਸ਼ਹਿਰ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ। ਤਸਵੀਰ: ਜਤਿੰਦਰ ਕੱਦ
26-08-2026
ਬਟਾਲਾ, 25 ਅਗਸਤ (ਹਰਦੇਵ ਸਿੰਘ ਸੰਧੂ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਇਸ ਵਾਰ 18 ਸਤੰਬਰ 2026 ਨੂੰ ਬੜੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਤਿਕਰਤਾਰੀਆਂ ਵਿਖੇ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧ ਕਮੇਟੀਆਂ ਤੇ ਸ਼ਹਿਰ ਦੇ ਪਤਵੰਤਿਆਂ ਸੱਜਣਾ ਦੀ ਵਿਸ਼ਾਲ ਇਕੱਤਰਤਾ ਹੌਈ। ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਵਾਸਤੇ ਆਪਣੇ ਆਪਣੇ ਵਿਚਾਰ ਰੱਖੇ। ਨਗਰ ਕੀਰਤਨ ਦੇ ਪ੍ਰਬੰਧਕ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰ ਪਾਲ ਸਿੰਘ ਗੌਰਾ, ਜਥੇਦਾਰ ਗੁਰਨਾਮ ਸਿੰਘ ਜੱਸਲ ਤੇ ਮੈਨੇਜਰ ਗੁਰਦੁਆਰਾ ਕੰਧ ਸਾਹਿਬ,ਡੇਹਰਾ ਸਾਹਿਬ ਤੇ ਸਤਿਕਰਤਾਰੀਆਂ ਜਗਦੀਪ ਸਿੰਘ ਧਾਰੋਵਾਲੀ ਨੇ ਸਾਰੀਆਂ ਦੇ ਵਿਚਾਰ ਸੁਣਨ ਉਪਰੰਤ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਆਉਂਦੇ ਨਗਰ ਕੀਰਤਨ ਜਿਹੜਾ ਪਹਿਲਾਂ ਇਕ ਦਿਨ ਦਾ ਹੁੰਦਾ ਸੀ ਜੋ ਅਕਸਰ ਬਟਾਲਾ ਪਹੁੰਚਣ ਵਿਚ ਦੇਰੀ ਹੋ ਜਾਂਦੀ ਸੀ ਤੇ ਸੰਗਤਾਂ ਨੂੰ ਲੰਬਾ ਇੰਤਜਾਰ ਕਰਨਾ ਪੈਂਦਾ ਸੀ। ਉਸ ਨਗਰ ਕੀਰਤਨ ਨੂੰ ਸੰਗਤਾਂ ਦੇ ਉਤਸ਼ਾਹ ਨੂੰ ਦੇਖਦਿਆਂ 2 ਦਿਨਾਂ ਦਾ ਸ਼੍ਰੋਮਣੀ ਕਮੇਟੀ ਵਲੋਂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸੁਲਤਾਨਪੁਰ ਲੋਧੀ ਤੋਂ 16 ਸਤੰਬਰ ਨੂੰ ਸਵੇਰੇ 8 ਵਜੇ ਆਰੰਭ ਹੋ ਕੇ ਸ਼ਾਮ ਨੂੰ ਬਾਬਾ ਬਕਾਲਾ ਵਿਖੇ ਰਾਤ ਰੁਕਣ ਉਪਰੰਤ ਸਵੇਰੇ 17 ਸਤੰਬਰ ਨੂੰ ਬਟਾਲਾ ਲਈ ਰਵਾਨਾ ਹੋਵੇਗਾ ਤੇ ਨਗਰ ਕੀਰਤਨ ਸ਼ਾਮ ਵੇਲੇ ਬਟਾਲਾ ਦੇ ਗੁਰਦੁਆਰਾ ਸਤਿਕਰਤਾਰੀਆਂ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। ਜਥੇਦਾਰ ਗੌਰਾ ਤੇ ਜਥੇਦਾਰ ਜੱਸਲ ਨੇ ਦੱਸਿਆ ਕਿ 18 ਸਤੰਬਰ ਨੂੰ ਵਿਆਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਗੁਰਦੁਆਰਾ ਡੇਹਰਾ ਸਾਹਿਬ (ਸਹੁਰਾ ਘਰ ਗੁਰੂ ਨਾਨਕ ਦੇਵ ਜੀ) ਤੋਂ ਸਵੇਰੇ 8 ਵਜੇ ਨਗਰ ਕੀਰਤਨ ਪੰਜ ਪਿਆਰਿਆ ਦੀ ਅਗਵਾਹੀ ਵਿਚ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਮੌਕੇ ਹਲਕਾ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਵਿਆਹ ਪੁਰਬ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਤੇ ਨਗਰ ਕੀਰਤਨ ਦੇ ਰਸਤੇ ਨੂੰ ਖੂਬਸੂਰਤ ਬਣਾਇਆ ਜਾ ਰਿਹਾ ਹੈ। ਇਸ ਮੌਕੇ ਨਗਰ ਨਿਗਮ ਮੇਅਰ ਭੁਪਿੰਦਰ ਸਿੰਘ, ਯਸ਼ਪਾਲ ਚੌਹਾਨ ਚੇਅਰਮੈਨ, ਨਰੇਸ਼ ਮਹਾਜਨ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਸ਼ਮਸ਼ੇਰ ਸਿੰਘ ਚੀਮਾ, ਗਿਆਨੀ ਹਰਬੰਸ ਸਿੰਘ ਹੰਸਪਾਲ, ਰਾਜਿੰਦਰ ਸਿੰਘ ਪੱਦਮ, ਮਨਜੀਤ ਸਿੰਘ ਹੈਪੀ, ਅਮਰਜੀਤ ਸਿੰਘ ਸੇਖਵਾਂ, ਪ੍ਰੇਮ ਸਿੰਘ ਜੈਤੋਸਰਜਾ, ਜਗਤਾਰ ਸਿੰਘ ਪ੍ਰਧਾਨ, ਮਾ. ਜੋਗਿੰਦਰ ਸਿੰਘ, ਅਮਰੀਕ ਸਿੰਘ ਬਾਲੇਵਾਲ, ਗਿਆਨੀ ਭੁਪਿੰਦਰ ਸਿੰਘ, ਕੰਵਲਜੀਤ ਸਿੰਘ ਪਵਾਰ, ਗੁਰਪ੍ਰੀਤ ਸਿੰਘ ਰਾਜੂ, ਸਤਨਾਮ ਸਿੰਘ ਸਮਰੱਥ, ਸਰਬਜੀਤ ਸਿੰਘ ਰਿੰਕੂ, ਭੁਪਿੰਦਰ ਸਿੰਘ ਪ੍ਰਿੰਸ, ਹਰਮਨਜੀਤ ਸਿੰਘ ਡੀ.ਪੀ., ਬਲਦੇਵ ਸਿੰਘ ਬਾਜਵਾ ਐਸ.ਈ., ਬਲਵਿੰਦਰ ਸਿੰਘਚੱਠਾ, ਭੁਪਿੰਦਰ ਸਿੰਘ ਲਾਡੀ, ਗੁਰਨਾਮ ਸਿੰਘ ਸਤਕਾਰ ਕਮੇਟੀ, ਨਿਸ਼ਾਨ ਸਿੰਘ, ਗੁਰਦਰਸ਼ਨ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਕਰਨਬੀਰ ਸਿੰਘ ਗੋਰਾ, ਅਮਰਜੀਤ ਸਿੰਘ ਵੀ.ਕੇ., ਹਰਜੀਤ ਸਿੰਘ ਲੰਮੀ ਗਲੀ, ਬਲਜਿੰਦਰ ਸਿੰਘ ਸੈਣੀ, ਬਲਰਾਜ ਸਿੰਘ ਕੋਟਲਾ ਮੂਸਾ, ਅਮਨ ਗੁਰਾਇਆ, ਭਾਈ ਰਵੇਲ ਸਿੰਘ, ਟਹਿਲ ਸਿੰਘ ਸੰਧੂ, ਚੇਤਨ ਸਿੰਘ, ਬਾਵਾ ਸਿੰਘ, ਹਰਬਖ਼ਸ ਸਿੰਘ, ਅਮਿਤ ਸੋਢੀ ਆਦਿ ਹਾਜ਼ਰ ਸਨ।