ਤਿੰਨ ਬੇਜ਼ੁਬਾਨ ਜਾਨਵਰਾਂ ਦੀ ਮੌਤ ਦਾ ਕਾਰਨ ਬਣੇ ਅਵਾਰਾ ਕੁੱਤੇ * ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਸਬੰਧੀ ਠੋਸ ਕਾਰਵਾਈ ਦੀ ਕੀਤੀ ਮੰਗ
ਤਿੱਬੜ, 17 ਅਗਸਤ (ਸੋਹਨ ਮਲਿਕ)-ਪਿੰਡ ਸਰਸਪੁਰ ਵਿਖੇ ਬੀਤੀ ਰਾਤ ਆਵਾਰਾ ਕੁੱਤਿਆਂ ਵਲੋਂ ਹਵੇਲੀ ਦੀ ਕੰਧ ਟੱਪ ਕੇ 2 ਨਸਲੀ ਗੱਬਣ ਵੱਛੀਆਂ ਤੇ ਇਕ ਵੱਛੇ ਨੂੰ ਬੁਰੀ ਤਰ੍ਹਾਂ ਨੋਚ ਨੋਚ ਕੇ ਮਾਰ ਦੇਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਸਰਸਪੁਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ ਪੰਜ ਵਜੇ ਪਸ਼ੂਆਂ ਨੂੰ ਪੱਠੇ ਪਾਉਣ ਤੇ ਧਾਰ ਕੱਢਣ ਲਈ ਆਪਣੀ ਹਵੇਲੀ ਵਿਚ ਗਏ ਤਾਂ ਉਥੇ ਜਾਨਵਰ ਦੀ ਹਾਲਤ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਅਵਾਰਾ ਕੁੱਤਿਆਂ ਵਲੋਂ ਨੋਚ ਨੋਚ ਕੇ ਮਾਰੇ ਜਾਨਵਰ ਤੇ ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ। ਤਸਵੀਰ: ਸੋਹਨ ਮਲਿਕ
18-08-2026