18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬਾਜਵਾ ਲੈਬ ਬਟਾਲਾ ’ਤੇ ਗੋਲੀਆਂ ਚਲਾਉਣ ਵਾਲਾ ਇਕ ਹੋਰ ਵਿਅਕਤੀ ਪੁਲਿਸ ਵਲੋਂ ਗ੍ਰਿਫਤਾਰ 3 ਪਿਸਤੌਲ ਤੇ 6 ਜਿੰਦਾ ਰੌਂਦ ਹੋਏ ਬਰਾਮਦ

ਬਟਾਲਾ, 17 ਅਗਸਤ (ਹਰਦੇਵ ਸਿੰਘ ਸੰਧੂ)- ਬੀਤੇ ਮਾਰਚ ਮਹੀਨੇ ’ਚ ਸਥਾਨਕ ਲਾਇਲਪੁਰ ਵਾਲੀ ਗਲੀ ’ਚ ਬਾਜਵਾ ਲੈਬ ਉੱਪਰ ਰਾਤ ਸਮੇਂ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਵਾਰਦਾਤ ’ਚ ਸ਼ਾਮਿਲ ਇਕ ਹੋਰ ਵਿਅਕਤੀ ਨੂੰ ਹਥਿਆਰਾਂ ਸਮੇਤ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸਿਟੀ ਬਟਾਲਾ ਸੁਖਇੰਦਰ ਸਿੰਘ ਤੇ ਹੋਰ ਪੁਲਿਸ ਅਧਿਕਾਰੀ। ਤਸਵੀਰ: ਜਤਿੰਦਰ ਕੱਦ 18-08-2026
ਬਟਾਲਾ, 17 ਅਗਸਤ (ਹਰਦੇਵ ਸਿੰਘ ਸੰਧੂ)- ਬੀਤੇ ਮਾਰਚ ਮਹੀਨੇ ’ਚ ਸਥਾਨਕ ਲਾਇਲਪੁਰ ਵਾਲੀ ਗਲੀ ’ਚ ਬਾਜਵਾ ਲੈਬ ਉੱਪਰ ਰਾਤ ਸਮੇਂ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਵਾਰਦਾਤ ’ਚ ਸ਼ਾਮਿਲ ਇਕ ਹੋਰ ਵਿਅਕਤੀ ਨੂੰ ਹਥਿਆਰਾਂ ਸਮੇਤ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ। ਇਸ ਬਾਰੇ ਇਕ ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ. ਸਿਟੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਬੀਤੇ ਮਾਰਚ ਮਹੀਨੇ 2026 ਦੀ 6/7 ਤਰੀਕ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਬਾਜਵਾ ਲੈਬ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਲੈਬ ਮਾਲਕ ਕਿਰਨਦੀਪ ਸਿੰਘ ਵਾਸੀ ਪਿੰਡ ਮੜੀਆਂ ਵਾਲ ਨੇ ਥਾਣਾ ਸਿਟੀ ’ਚ ਸ਼ਿਕਾਇਤ ਦਰਜ਼ ਕਰਵਾਈ ਸੀ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਉਪਰੰਤ ਅਰਮਾਨਦੀਪ ਸਿੰਘ ਵਾਸੀ ਬਾਸਰਪੁਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੇ (ਅਰਮਾਨਦੀਪ ਸਿੰਘ) ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੈਂ ਆਪਣੇ ਸਾਥੀ ਹਰਪ੍ਰੀਤ ਸਿੰਘ ਬਟਾਲਾ ਨਾਲ ਮਿਲ ਕੇ ਅਮਨ ਆਂਡਾ ਦੇ ਕਹਿਣ ’ਤੇ ਇਹ ਵਾਰਦਾਤ ਕੀਤੀ ਸੀ। ਡੀ.ਐਸ.ਪੀ.ਨੇ ਦੱਸਿਆ ਕਿ ਇਸ ਮਾਮਲੇ ’ਚ ਤਿੰਨ ਵਿਅਕਤੀ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਸ ਮਾਮਲੇ ਵਿਚ ਸ਼ਾਮਲ ਥਾਣਾ ਸਿਟੀ ਪੁਲਿਸ ਵਲੋਂ ਇਕ ਹੋਰ ਵਿਅਕਤੀ ਗੁਰਪਿੰਦਰ ਸਿੰਘ ਉਰਫ ਬੀਂਡਾ ਨੂੰ ਰਾਏਪੁਰ ਖੁਰਦ ਤੋਂ ਗ੍ਰਿਫਤਾਰ ਕੀਤਾ। ਉਸ ਕੋਲੋਂ ਇਕ ਬਿਨ੍ਹਾਂ ਨੰਬਰੀ ਮੋਟਰਸਾਇਕਲ, 2 ਤੀਹ ਬੋਰ ਦੇ ਪਿਸਤੌਲ, ਇਕ 32 ਬੋਰ ਦਾ ਪਿਸਤੌਲ ਤੇ 6 ਜਿੰਦਾ ਰੋਂਦ ਬਰਾਮਦ ਹੋਏ। ਗ੍ਰਿਫ਼ਤਾਰ ਕੀਤੇ ਵਿਅਕਤੀ ਦਾ ਰਿਮਾਂਡ ਲੈ ਕੇ ਅਗਲੇਰੀ ਜਾਂਚ ਕੀਤੀ ਜਾਵੇਗੀ।
ਪਿਛਲੀ ਖ਼ਬਰ ਪਿੰਡ ਫੱਜੂਪੁਰ ਵਿਖੇ ਕਈ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਤਿੰਨ ਬੇਜ਼ੁਬਾਨ ਜਾਨਵਰਾਂ ਦੀ ਮੌਤ ਦਾ ਕਾਰਨ ਬਣੇ ਅਵਾਰਾ ਕੁੱਤੇ ­ * ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਸਬੰਧੀ ਠੋਸ ਕਾਰਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।