ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਪਵਿੱਤਰ ਵਿਆਹ ਪੁਰਬ ਨੂੰ ਸਮਰਪਿਤ 15ਵਾਂ ਸ਼ਾਨ-ਏ-ਦਸਤਾਰ ਕੱਪ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਬਟਾਲਾ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸ਼ਾਨ-ਏ-ਦਸਤਾਰ ਦੇ ਪੰਜਾਬ ਪ੍ਰਧਾਨ ਪ੍ਰੀਤਪਾਲ ਸਿੰਘ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਨੌਜਵਾਨਾਂ ਤੇ ਬੱਚਿਆਂ ਵਿਚ ਸਿੱਖ ਪਰੰਪਰਾਵਾਂ ਅਤੇ ਦਸਤਾਰ ਦੀ ਮਹੱਤਤਾ ਨੂੰ ਉਭਾਰਨ ਲਈ ਵੱਖ-ਵੱਖ ਵਰਗਾਂ ਵਿਚ ਮੁਕਾਬਲੇ ਕਰਵਾਏ ਜਾਣਗੇ। ਸਮਾਗਮ ਵਿਚ ਕੁੱਲ 1 ਲੱਖ ਰੁਪਏ ਦੇ ਨਕਦ ਇਨਾਮ ਦੇ ਨਾਲ ਨਾਲ 20 ਵਿਸ਼ੇਸ਼ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਦਸਤਾਰ ਅਤੇ ਦੁਮਾਲਾ ਮੁਕਾਬਲੇ ਦੋ ਵਰਗਾਂ ਵਿਚ ਕਰਵਾਏ ਜਾਣਗੇ। ਸੀਨੀਅਰ 16-25 ਸਾਲ ਅਤੇ ਜੂਨੀਅਰ 8-15 ਸਾਲ ਹੋਣਗੇ। ਸੀਨੀਅਰ ਵਰਗ ਵਿਚ ਪਹਿਲਾ ਇਨਾਮ 11000, ਦੂਜਾ 7100 ਤੇ ਤੀਜਾ 5100 ਰੁਪਏ ਦੇ ਨਾਲ ਸਰਟੀਫਿਕੇਟ ਦਿੱਤਾ ਜਾਵੇਗਾ। ਜੂਨੀਅਰ ਵਰਗ ਵਿਚ ਪਹਿਲਾ ਇਨਾਮ 8100, ਦੂਜਾ 5100 ਤੇ ਤੀਜਾ ਇਨਾਮ 3100 ਰੁਪਏ ਦੇ ਨਾਲ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਦਸਤਾਰ ਮੁਕਾਬਲਿਆਂ ਵਿਚ ਜੇਤੂ ਰਹਿ ਚੁੱਕੇ 5 ਤੋਂ 25 ਸਾਲ ਦੇ ਬੱਚਿਆਂ ਲਈ ਇਕ ਵਿਸ਼ੇਸ਼ ਦਸਤਾਰ ਮੁਕਾਬਲਾ ਵੀ ਕਰਵਾਇਆ ਜਾਵੇਗਾ, ਜਿਸ ਵਿਚ 11000 ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਹਰ ਭਾਗੀਦਾਰ ਬੱਚੇ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਨੌਜਵਾਨ ਆਪਣੀ ਦਸਤਾਰ/ਦੁਮਾਲਾ, ਸੀਸਾ, ਪਿੰਨਾਂ ਅਤੇ ਬਾਜ ਆਦਿ ਨਾਲ ਲੈ ਕੇ ਆਉਣ।
ਵਿਆਹ ਪੁਰਬ ਨੂੰ ਸਮਰਪਿਤ 15ਵਾਂ ਸ਼ਾਨ-ਏ-ਦਸਤਾਰ ਕੱਪ 13 ਸਤੰਬਰ ਨੂੰ ਹੋਵੇਗਾ-ਪ੍ਰੀਤਪਾਲ ਸਿੰਘx
ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਪਵਿੱਤਰ ਵਿਆਹ ਪੁਰਬ ਨੂੰ ਸਮਰਪਿਤ 15ਵਾਂ ਸ਼ਾਨ-ਏ-ਦਸਤਾਰ ਕੱਪ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਬਟਾਲਾ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸ਼ਾਨ-ਏ-ਦਸਤਾਰ ਦੇ ਪੰਜਾਬ ਪ੍ਰਧਾਨ ਪ੍ਰੀਤਪਾਲ ਸਿੰਘ ਵਲੋਂ ਦਿੱਤੀ ਗਈ।
ਪ੍ਰੀਤਪਾਲ ਸਿੰਘ
09-08-2026