ਦੋ ਮੋਟਰਸਾਈਕਲ ਸਵਾਰਾਂ ਨੇ ਲੜਕੀ ਤੋਂ ਖੋਹਿਆ ਮੋਬਾਈਲ
ਸੁਜਾਨਪੁਰ, 11 ਨਵੰਬਰ (ਜਗਦੀਪ ਸਿੰਘ)- ਸੁਜਾਨਪੁਰ ਦੇ ਪੁਲ ਨੰਬਰ-5 ਤੋਂ ਦੋ ਨੌਜਵਾਨਾਂ ਵਲੋਂ ਝਪਟ ਮਾਰ ਕੇ ਇਕ ਲੜਕੀ ਕੋਲੋਂ ਮੋਬਾਈਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਸੁਜਾਨਪੁਰ ਥਾਣਾ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਜਸਵੰਤ ਰਾਏ ਵਾਸੀ ਘਮਿਆਰਾਂ ਗਲੀ ਸੁਜਾਨਪੁਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਤੇ ਬੇਟੀ ਨਾਲ ਪੁਲ ਨੰਬਰ-5 ’ਤੇ ਖੜਾ ਸੀ ਕਿ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਤੇ ਝਪਟ ਮਾਰ ਕੇ ਉਨ੍ਹਾਂ ਦੀ ਬੇਟੀ ਦੇ ਹੱਥ ਵਿਚ ਫੜਿਆ ਹੋਇਆ ਮੋਬਾਈਲ ਕੇ ਮਲਕਪੁਰ ਵੱਲ ਨੂੰ ਫਰਾਰ ਹੋ ਗਏ।
ਅਜੀਤ ਡੈਸਕ
12-11-2026