ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਚ ਸਰਪੰਚ ਯੂਨੀਅਨ ਦੇ ਪ੍ਰਧਾਨ ਚੁਣੇ
ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਚ ਪਹਿਲੀ ਵਾਰ ਸਰਪੰਚ ਯੂਨੀਅਨ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਲਾਜਵੰਤ ਸਿੰਘ ਲਾਟੀ ਨੂੰ ਯੂਨੀਅਨ ਦੇ ਪ੍ਰਧਾਨ ਤੇ ਸੁਖਰਾਜ ਸਿੰਘ ਕਾਹਲੋਂ ਨੂੰ ਸਰਪ੍ਰਸਤ ਚੁਣਿਆ ਗਿਆ ਹੈ। ਇਸ ਦੇ ਨਾਲ ਹੀ 21 ਮੈਂਬਰੀ ਤਾਲਮੇਲ ਕਮੇਟੀ ਦਾ ਵੀ ਗਠਨ ਕੀਤਾ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਲ
ਲਾਜਵੰਤ ਸਿੰਘ ਲਾਟੀ ਤੇ ਸਰਪ੍ਰਸਤ ਸੁਖਰਾਜ ਸਿੰਘ ਕਾਹਲੋਂ ਦਾ ਸਨਮਾਨ ਕਰਦੇ ਹੋਰ ਆਗੂ। ਅਜੀਤ ਤਸਵੀਰ
09-08-2026
ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਚ ਪਹਿਲੀ ਵਾਰ ਸਰਪੰਚ ਯੂਨੀਅਨ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਲਾਜਵੰਤ ਸਿੰਘ ਲਾਟੀ ਨੂੰ ਯੂਨੀਅਨ ਦੇ ਪ੍ਰਧਾਨ ਤੇ ਸੁਖਰਾਜ ਸਿੰਘ ਕਾਹਲੋਂ ਨੂੰ ਸਰਪ੍ਰਸਤ ਚੁਣਿਆ ਗਿਆ ਹੈ। ਇਸ ਦੇ ਨਾਲ ਹੀ 21 ਮੈਂਬਰੀ ਤਾਲਮੇਲ ਕਮੇਟੀ ਦਾ ਵੀ ਗਠਨ ਕੀਤਾ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕਮੇਟੀ ਵਿਚ ਸਰਪ੍ਰਸਤ ਸਰਪੰਚ ਸੁਖਰਾਜ ਸਿੰਘ ਪੇਰੋਸ਼ਾਹ, ਪ੍ਰਧਾਨ ਸਰਪੰਚ ਲਾਜਵੰਤ ਸਿੰਘ ਲਾਟੀ ਮਚਰਾਵਾਂ, ਸਰਪੰਚ ਸੰਤੋਖ ਸਿੰਘ ਪੀਰੋਵਾਲ, ਨਿਸ਼ਾਨ ਸਿੰਘ ਮੱਲ੍ਹੀ ਮਾੜੀ ਬੁੱਚਿਆਂ, ਦਵਿੰਦਰ ਉਂਕਾਰ ਸਿੰਘ ਪਿੰਡਾ ਰੋੜੀ, ਪਰਮਜੀਤ ਸਿੰਘ ਬੋਪਾਰਾਏ, ਕੈਪਟਨ ਕੁਲਵਿੰਦਰ ਸਿੰਘ ਬਹਾਦਰਪੁਰ ਰਜ਼ੋਆ, ਤਜਿੰਦਰ ਸਿੰਘ ਕੋਟਲੀ, ਜਸਬੀਰ ਸਿੰਘ ਬੱਲੜਵਾਲ, ਬੱਬੂ ਕਾਹਲੋਂ, ਪ੍ਰਭਜੀਤ ਸਿੰਘ ਅੱਤੇਪੁਰ, ਗੁਰਮੇਜ਼ ਸਿੰਘ ਮਢਿਆਲਾ, ਸਾਬੀ ਮਹੇਸ਼ ਡੋਗਰ, ਬਚਿੱਤਰ ਸਿੰਘ ਲਾਡੀ ਊਧਨਵਾਲ, ਭੁਪਿੰਦਰ ਸਿੰਘ ਮਾੜੀ ਪੰਨੂੰਆਂ ਪੱਤੀ ਪਰਦੇਸੀ, ਸਤਨਾਮ ਸਿੰਘ ਸੱਖੋਵਾਲ, ਮਨਦੀਪ ਸਿੰਘ ਮਹਿਮਦਪੁਰ, ਸੁਰਿੰਦਰ ਸਿੰਘ ਮਿੱਠਾਪੁਰ, ਅਮਰਜੀਤ ਸਿੰਘ ਨਾਗਰਾ, ਜੀਵਨ ਸਿੰਘ ਘੁਮਾਣ, ਨਿਰਵੈਲ ਸਿੰਘ ਦਕੋਹਾ ਆਦਿ ਨੂੰ ਸ਼ਾਮਿਲ ਕੀਤਾ ਗਿਆ। ਇਸ ਮੌਕੇ ਪ੍ਰਧਾਨ ਲਾਜਵੰਤ ਸਿੰਘ ਲਾਟੀ ਨੇ ਕਿਹਾ ਕਿ ਹਲਕੇ ਵਿਚ ਪੰਚਾਇਤਾਂ ਨੂੰ ਵੱਖ-ਵੱਖ ਕੰਮਾਂ ਲਈ ਵੱਡੀਆਂ ਮੁਸ਼ਕਿਲਾਂ ਆਉਂਦੀਆਂ ਸਨ, ਜਿਸ ਕਰ ਕੇ ਯੂਨੀਅਨ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪੰਚਾਇਤ ਨੂੰ ਜ਼ਿਲ੍ਹੇ ਦੇ ਕਿਸੇ ਵੀ ਵਿਭਾਗ ਨਾਲ ਕੋਈ ਵੀ ਕੰਮ ਹੋਵੇਗਾ, ਉਸ ਲਈ ਯੂਨੀਅਨ ਉਸ ਦਾ ਸਾਥ ਦੇਵੇਗੀ, ਜੇਕਰ ਕੋਈ ਵੀ ਵਿਭਾਗ ਕਿਸੇ ਕੰਮ ਤੋਂ ਆਨਾਕਾਨੀ ਕਰਦਾ ਹੈ ਤਾਂ ਯੂਨੀਅਨ ਵਲੋਂ ਸਖ਼ਤ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਜਲਦ ਹੀ ਯੂਨੀਅਨ ਦੀ ਮੀਟਿੰਗ ਸੱਦੀ ਜਾਵੇਗੀ ਤੇ ਨਵੇਂ ਮਤੇ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਯੂਨੀਅਨ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੋਵੇਗਾ। ਇਸ ਮੌਕੇ ਸੁਰਿੰਦਰ ਸਿੰਘ ਮਿੱਠਾਪੁਰ, ਹਰਪ੍ਰੀਤ ਕੌਰ ਖੋਜਕੀਪੁਰ, ਕੁਲਦੀਪ ਸਿੰਘ ਗਿੱਲਬੋਬ, ਬਿਕਰਮਜੀਤ ਕੌਰ ਊਧਨਵਾਲ, ਪ੍ਰਭਜੀਤ ਸਿੰਘ ਅੱਤੇਪੁਰ, ਚਰਨਜੀਤ ਸਿੰਘ ਚੌਧਰੀਪਾਲ, ਭੁਪਿੰਦਰ ਸਿੰਘ ਮਾੜੀ ਪੰਨੂੰਆਂ ਪੱਤੀ ਪਰਦੇਸੀ, ਰਾਮ ਸਿੰਘ ਭੱਟੀਵਾਲ, ਪਰਮਜੀਤ ਸਿੰਘ ਬੋਪਾਰਾਏ, ਕਮਲਜਤੀ ਸਿੰਘ ਛੀਨਾ ਵੀਰਾ, ਸੂਬੇਦਾਰ ਪ੍ਰੇਮ ਸਿੰਘ ਮੱਲੋਵਾਲੀ, ਦਲਜੀਤ ਸਿੰਘ ਸਿਧਵਾਂ, ਨਿਰਵੈਲ ਸਿੰਘ ਦੜ੍ਹੇਵਾਲੀ, ਸਰਬਜੀਤ ਸਿੰਘ ਪੱਤੀ ਡੋਗਰ, ਗੁਰਮੀਤ ਸਿੰਘ ਬਰਿਆਰ, ਗੁਰਮੇਜ਼ ਸਿੰਘ ਮਢਿਆਲਾ, ਨਿਰਮਲ ਸਿੰਘ ਸੰਤੋਸ਼ ਨਗਰ, ਮਨਦੀਪ ਸਿੰਘ ਮਹਿਮਦਪੁਰ, ਰਤਨ ਸਿੰਘ ਧਰਮਕੋਟ, ਰਮਨਦੀਪ ਕੌਰ ਸਮਰਾਏ, ਸਤਨਾਮ ਸਿੰਘ ਸੱਖੋਵਾਲ, ਮੱਸਾ ਸਿੰਘ ਬੋਲੇਵਾਲ, ਕੈਪਟਨ ਕੁਲਵਿੰਦਰ ਸਿੰਘ ਬਹਾਦਰਪੁਰ ਰਜ਼ੋਆ, ਦਿਲਬਾਗ ਸਿੰਘ ਵਰਿਆਹ, ਇੰਦਰ ਸਿੰਘ ਸ਼ੁਕਾਲਾ, ਸੁਖਰਾਜ ਕੌਰ ਮੇਤਲਾ, ਨਿਸ਼ਾਨ ਸਿੰਘ ਮਾੜੀ ਬੁੱਚਿਆਂ, ਮਹਿਤਾਬ ਸਿੰਘ ਮਧਰੇ, ਸੁਰਿੰਦਰ ਸਿੰਘ ਪੱਤੀ ਲੁਬਾਣਾ (ਮਾੜੀ ਬੁੱਚਿਆਂ), ਸਾਬੀ ਮਹੇਸ਼ ਡੋਗਰ, ਦਵਿੰਦਰ ਉਂਕਾਰ ਸਿੰਘ ਪਿੰਡਾ ਰੋੜੀ, ਤਜਿੰਦਰ ਸਿੰਘ ਕੋਟਲੀ ਲੇਹਲ, ਸਿਮਰਜੀਤ ਸਿੰਘ ਟਨਾਨੀਵਾਲ, ਦਲਬੀਰ ਸਿੰਘ ਗਾਲੋਵਾਲ, ਸੰਤੋਖ ਸਿੰਘ ਪੰਨੂੰ ਧੀਰੋਵਾਲ, ਦਲਜੀਤ ਸਿੰਘ ਕਾਂਗੜਾ, ਹਰਕੀਰਤ ਸਿੰਘ ਲੱਧਾਮੁੰਡਾ ਕੰਵਲਜੀਤ ਸਿੰਘ ਨੂਰਪੁਰ, ਦਲਬੀਰ ਸਿੰਘ ਸੋਹੀਆਂ, ਪਰਮਜੀਤ ਸਿੰਘ ਸੱਖੋਵਾਲ, ਜਸਬੀਰ ਸਿੰਘ ਬੱਲੜਵਾਲ, ਮਨਦੀਪ ਕੌਰ ਖੋਖੋਵਾਲ, ਗੁਰਨਾਮ ਸਿੰਘ ਧਾਲੀਵਾਲ, ਦਲਜੀਤ ਸਿੰਘ ਪੇਜੋਚੱਕ, ਦਿਲਬਾਗ ਸਿੰਘ ਲੱਲਾ, ਜਗਦੀਪ ਸਿੰਘ ਕਪੂਰਾ, ਗੁਲਜ਼ਾਰ ਸਿੰਘ ਸੱਲੋਵਾਲ, ਜੀਵਨ ਸਿੰਘ ਘੁਮਾਣ, ਹਰਭਜਨ ਸਿੰਘ ਭੋਲ, ਸਤਵਿੰਦਰ ਸਿੰਘ ਭਗਤੂਪੁਰ, ਸਤਵਿੰਦਰ ਸਿੰਘ ਕਿਸ਼ਨਕੋਟ, ਜਰਨੈਲ ਸਿੰਘ ਪੱਡੇ, ਨਿਰਵੈਲ ਸਿੰਘ ਦਕੋਹਾ, ਸਤਨਾਮ ਸਿੰਘ ਬੁੱਲਪੁਰ (ਮਹੇਸ਼ ਡੋਗਰ), ਬੀਰ ਕੌਰ ਕਾਜਮਪੁਰ, ਗੁਰਬਿੰਦਰ ਸਿੰਘ ਬਾਘੇ, ਜਗਪ੍ਰੀਤ ਸਿੰਘ ਪੱਤੀ ਲਾਇਲਪੁਰ ਆਦਿ ਹਾਜ਼ਰ ਸਨ।