ਸ੍ਰੀ ਅਦਵੈਤ ਸਵਰੂਪ ਪਰਮਧਾਮ ਹੀਰਾ ਆਸ਼ਰਮ ਵਿਖੇ ਜਾਗਰਣ ਤੇ ਸੰਤ ਸੰਮੇਲਨ 15 ਨੂੰ
ਸ਼ਾਹਪੁਰ ਕੰਢੀ, 11 ਨਵੰਬਰ (ਰਣਜੀਤ ਸਿੰਘ) - ਸ਼ਾਹਪੁਰ ਕੰਢੀ ਦੇ ਸ੍ਰੀ ਅਦਵੈਤ ਸਵਰੂਪ ਪਰਮਧਾਮ ਹੀਰਾ ਆਸ਼ਰਮ ਵਿਖੇ ਮਹਾਨ ਸੰਤ ਸੰਮੇਲਨ ਤੇ ਮਹਾਂਮਾਈ ਦਾ ਜਾਗਰਨ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦਾ ਅੱਜ ਕਾਰਡ ਜਾਰੀ ਕਰਦੇ ਹੋਏ ਮਹਾਂਮੰਡਲੇਸ਼ਵਰ ਸ੍ਰੀ 1008 ਸਵਾਮੀ ਦਿਵਿਆ ਨੰਦ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਮਹਾਂਮਾਈ ਦਾ ਜਾਗਰਨ ਕਰਵਾਇਆ ਜਾ ਰਿਹਾ ਹੈ ਜਿਸ ਦਾ ਆਰੰਭ ਸਵੇਰੇ 8 ਵਜੇ ਹਵਨਯੱਗ ਨਾਲ ਕੀਤਾ ਜਾਵੇਗਾ । ਦੁਰਗਾ ਸਤੂਤੀ ਪਾਠ ਸਤਿਸੰਗ ਤੇ ਆਏ ਹੋਰ ਮਹਾਂ ਪੁਰਸ਼ ਆਪਣੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ।
ਪ੍ਰੋਗਰਾਮ ਦਾ ਕਾਰਡ ਜਾਰੀ ਕਰਦੇ ਹੋਏ ਸਵਾਮੀ ਸ੍ਰੀ 1008 ਵਿੱਦਿਆ ਨੰਦ। ਤਸਵੀਰ: ਰਣਜੀਤ ਸਿੰਘ
12-11-2026