11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਪੁਰਾਣੀ ਕਲਾਨੌਰ ਦੇ ਪੰਚਾਂ ਵਲੋਂ ਸਰਪੰਚ ’ਤੇ ਜਾਅਲੀ ਹਸਤਾਖਰਾਂ ਨਾਲ ਮਤੇ ਪਾਉਣ ਦਾ ਦੋਸ਼

ਅਜੀਤ ਡੈਸਕ 12-07-2026
ਕਲਾਨੌਰ, 11 ਜੁਲਾਈ (ਪੁਰੇਵਾਲ)- ਸਥਾਨਕ ਕਸਬੇ ਦੀ ਗ੍ਰਾਂਮ ਪੰਚਾਇਤ ਪੁਰਾਣੀ ਕਲਾਨੌਰ ਦੇ ਕੁੱਝ ਪੰਚਾਂ ਵਲੋਂ ਇਕੱਠੇ ਹੋ ਕੇ ਗ੍ਰਾਂਮ ਪੰਚਾਇਤ ਪੁਰਾਣੀ ਕਲਾਨੌਰ ਦੇ ਸਰਪੰਚ ’ਤੇ ਜਾਅਲੀ ਹਸਤਾਖਰਾਂ ਨਾਲ ਮਤੇ ਪਾਊਣ ਦਾ ਕਥਿਤ ਦੋਸ਼ ਲਗਾਉਂਦਿਆਂ ਹੋਇਆਂ ਏ.ਡੀ.ਸੀ. ਵਿਕਾਸ ਗੁਰਦਾਸਪੁਰ ਕੋਲੋਂ ਜਾਂਚ ਮੰਗੀ ਹੈ। ਓਧਰ ਸਰਪੰਚ ਨੇ ਦੋਸ਼ਾਂ ਨੂੰ ਸਿਰੇ ’ਤੋਂ ਨਕਾਰਦਿਆਂ ਪੱਖ ਪੇਸ਼ ਕੀਤਾ ਹੈ। ਏ.ਡੀ.ਸੀ. ਵਿਕਾਸ ਨੂੰ ਭੇਜੀ ਗਈ ਦਰਖਾਸਤ ’ਚ ਜਤਿੰਦਰ ਤਲਵਾੜ ਨੇ ਗ੍ਰਾਂਮ ਪੰਚਾਇਤ ਪੁਰਾਣੀ ਦੇ ਚੁਣ ਪੰਚ ਪ੍ਰਭਜੋਤ ਕੌਰ, ਸੋਭਾ ਰਾਣੀ, ਰਜਨੀ ਬਾਲਾ, ਕੁਲਦੀਪ ਸਿੰਘ, ਜਸਪ੍ਰੀਤ ਸਿੰਘ ਸਮੇਤ ਦੱਸਿਆ ਕਿ ਗ੍ਰਾਂਮ ਪੰਚਾਇਤ ਪੁਰਾਣੀ ਕਲਾਨੌਰ ਪੰਚਾਇਤੀ ਮਤੇ ’ਤੇ ਜਾਅਲੀ ਹਸਤਾਖਰ ਕਰਕੇ ਵਿਕਾਸੀ ਕਾਰਜ ਕਰਵਾਉਂਦਿਆਂ ਹੋਇਆਂ ਪੈਸੇ ਕਢਵਾ ਰਹੀ ਹੈ। ਪੰਚਾਂ ਨੇ ਕਿਹਾ ਕਿ ਸਰਪੰਚ ਵਲੋਂ ਉਨ੍ਹਾਂ ਦੇ ਹਸਤਾਖਰ ਕਰਕੇ ਪਾਏ ਮਤਿਆਂ ਨਾਲ ਵਿਕਾਸੀ ਕੰਮ ਕਰਵਾਇਆ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ ਅਤੇ ਇਸ ਦੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਚੱਲ ਰਹੇ ਵਿਕਾਸੀ ਕਾਰਜਾਂ ਨੂੰ ਤੁਰੰਤ ਰੁਕਵਾਇਆ ਜਾਵੇ। ਓਧਰ ਸਰਪੰਚ ਹਰਜੀਤ ਸਿੰਘ ਗੁਰਾਇਆ ਨੇ ਗੱਲਬਾਤ ਕਰਦਿਆਂ ਪੰਚਾਂ ਵਲੋਂ ਲਗਾਏ ਗਏ ਕਥਿਤ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜਿਹੜੇ ਪੰਚ ਉਨ੍ਹਾਂ ਨਾਲ ਸਹਿਮਤ ਹਨ ਸਿਰਫ ਉਨ੍ਹਾਂ ਦੀ ਹਾਜਰੀ ’ਚ ਮਤੇ ਪਾ ਕੇ ਹਸਤਾਖਰ ਕਰਵਾਏ ਜਾਂਦੇ ਹਨ ਅਤੇ ਵਿਕਾਸੀ ਕਾਰਜ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਬੱਸ ਅੱਡਾ, ਪੁਰਾਣੀ ਪਾਣੀ ਵਾਲੀ ਟੈਂਕੀ ’ਚ ਉਨ੍ਹਾਂ ਦਾ ਕੋਈ ਵੀ ਵਿਕਾਸੀ ਕਾਰਜ ਨਹੀਂ ਚੱਲ ਰਿਹਾ।
ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਦੀ ਵਿਦਿਆਰਥਣ ਬਣੇਗੀ ਗੋਲਡ ਮੈਡਲਿਸਟ ਅਗਲੀ ਖ਼ਬਰ ਨੌਜਵਾਨ ਲੜਕੇ-ਲੜਕੀਆਂ ਦੇ ਵਿਆਹ ਲਈ ਰਿਸ਼ਤੇ ਲੱਭਣਾ ਬਣਿਆ ਚੁਨੌਤੀਪੂਰਨ ਕੰਮ * ਪੰਜਾਬ ਵਿਚ ਹਜ਼ਾਰਾਂ ਪਰਿਵਾਰ ਕਰ ਰਹੇ ਹਨ ਯ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।