11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸਿੱਖਾਂ ’ਤੇ ਜ਼ੁਲਮ ਕਰਨ ਵਾਲੇ ਡੀ.ਐੱਸ.ਪੀ. ਜਸਪਾਲ ਸਿੰਘ ਦੇ ਮਾਮਲੇ ਵਿਚ ਸਰਕਾਰ ਦਾ ਦੋਹਰਾ ਮਾਪਢੰਡ : ਭੱਟੀ

ਅਜੀਤ ਡੈਸਕ 12-07-2026
ਧਾਰੀਵਾਲ, 11 ਜੁਲਾਈ (ਸਵਰਨ ਸਿੰਘ)-ਸਿੱਖਾਂ ਅਤੇ ਖਾਸ ਕਰਕੇ ਭਾਈ ਜਸਵੰਤ ਸਿੰਘ ਖਾਲੜਾ ’ਤੇ ਜ਼ੁਲਮ ਕਰਨ ਵਾਲੇ ਡੀ.ਐੱਸ.ਪੀ. ਜਸਪਾਲ ਸਿੰਘ ਦੀ ਪਹਿਲਾਂ ਰਿਹਾਈ ਕਰਵਾਉਣ ਦੀ ਸਿਫਾਰਸ਼ ਅਤੇ ਹੁਣ ਉਸ ਨੂੰ ਲੱਭਣ ਦਾ ਡਰਾਮਾ ਕਰਕੇ, ਪੰਜਾਬ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਇੰਚਾਰਜ ਇਕਬਾਲ ਸਿੰਘ ਭੱਟੀ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਪੰਜਾਬ ਦੇ ਵੋਟਰਾਂ ਨੂੰ ਦੁਬਾਰਾ ਆਪਣੇ ਹੱਕ ਵਿਚ ਭੁਗਤਾਉਣ ਦੀ ਰਣਨੀਤੀ ਤਹਿਤ ਕੀਤਾ ਜਾ ਰਿਹਾ ਹੈ, ਜੋ ਕਿ ਹੁਣ ਮੁਮਕਿਨ ਹੀ ਨਹੀਂ, ਅਸੰਭਵ ਵੀ ਹੈ। ਸ: ਭੱਟੀ ਨੇ ਕਿਹਾ ਕਿ ਆਖਿਰ ਸੱਚ, ਸੱਚ ਹੀ ਹੁੰਦਾ ਹੈ ਭਾਵੇਂ ਸੱਚਾਈ ਦੇਰ ਬਾਅਦ ਲੋਕਾਂ ਦੇ ਸਾਹਮਣੇ ਆਈ ਹੈ ਅਤੇ ਹੁਣ ਲੋਕ ਇਨ੍ਹਾਂ ਦੇ ਝਾਂਸੇ ਵਿਚ ਆਉਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖਾਂ ’ਤੇ ਜ਼ੁਲਮ ਕਰਨ ਵਾਲਿਆਂ ਦਾ ਹਸ਼ਰ ਵੀ ਮਾੜ੍ਹਾ ਹੀ ਹੋਇਆ ਹੈ।
ਪਿਛਲੀ ਖ਼ਬਰ ਨੌਜਵਾਨ ਲੜਕੇ-ਲੜਕੀਆਂ ਦੇ ਵਿਆਹ ਲਈ ਰਿਸ਼ਤੇ ਲੱਭਣਾ ਬਣਿਆ ਚੁਨੌਤੀਪੂਰਨ ਕੰਮ * ਪੰਜਾਬ ਵਿਚ ਹਜ਼ਾਰਾਂ ਪਰਿਵਾਰ ਕਰ ਰਹੇ ਹਨ ਯ... ਅਗਲੀ ਖ਼ਬਰ ਛਾਤੀ ਦੇ ਰੋਗਾਂ ਸੰਬੰਧੀ ਮੁਫਤ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।