15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਵਾਰਡ ਨੰਬਰ 4 ਵਿਚ 200 ਕਿਲੋਵਾਟ ਦਾ ਨਵਾਂ ਟਰਾਂਸਫਾਰਮਰ ਲਗਾਉਣ ਦਾ ਕੰਮ ਸ਼ੁਰੂ

ਅਜੀਤ ਡੈਸਕ 05-07-2026
ਪਠਾਨਕੋਟ, 4 ਜੁਲਾਈ (ਸੁਮਿਤ)-ਵਾਰਡ ਨੰਬਰ 4 ਦੇ ਵਸਨੀਕਾਂ ਨੂੰ ਜਲਦ ਹੀ ਬਿਜਲੀ ਸਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਣ ਵਾਲੀ ਹੈ। ਸਾਬਕਾ ਕੌਂਸਲਰ ਅਤੇ ਮੌਜੂਦਾ ਕੌਂਸਲਰ ਪ੍ਰਿਆ ਵਡੇਹਰਾ ਦੇ ਪਤੀ ਗੌਰਵ ਵਡੇਹਰਾ ਨੇ ਦੱਸਿਆ ਕਿ ਲਗਪਗ ਇਕ ਸਾਲ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵਾਰਡ ਵਿਚ 200 ਕਿਲੋਵਾਟ ਦੇ ਨਵੇਂ ਬਿਜਲੀ ਟਰਾਂਸਫਾਰਮਰ ਨੂੰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਮਲਾ ਪਹਾੜੀ ਦੇ ਹੇਠਾਂ ਟਰਾਂਸਫਾਰਮਰ ਲਈ ਫਾਊਂਡੇਸ਼ਨ ਤਿਆਰ ਕਰਕੇ ਇਸ ਨੂੰ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਹੁਣ ਵਿਭਾਗ ਦੀਆਂ ਕੁਝ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਇਸ ਨੂੰ ਜਲਦ ਹੀ ਚਾਲੂ ਕਰ ਦਿੱਤਾ ਜਾਵੇਗਾ। ਗੌਰਵ ਵਡੇਹਰਾ ਨੇ ਦੱਸਿਆ ਕਿ ਬਿਜਲੀ ਵਿਭਾਗ ਵਲੋਂ 1200 ਫੁੱਟ ਹਾਈ ਐਕਸਟੈਂਸ਼ਨ ਤਾਰ ਮੁਹੱਈਆ ਕਰਵਾਈ ਗਈ ਹੈ। ਨਵਾਂ ਟਰਾਂਸਫਾਰਮਰ ਚਾਲੂ ਹੋਣ ਨਾਲ ਵਾਰਡ ਵਿਚ ਘੱਟ ਵੋਲਟੇਜ ਅਤੇ ਵਾਰ-ਵਾਰ ਬਿਜਲੀ ਟ੍ਰਿਪ ਹੋਣ ਦੀ ਸਮੱਸਿਆ ਕਾਫ਼ੀ ਹੱਦ ਤੱਕ ਖਤਮ ਹੋ ਜਾਵੇਗੀ। ਉਨ੍ਹਾਂ ਇਸ ਕੰਮ ਲਈ ਪੀ.ਐੱਸ.ਪੀ.ਸੀ.ਐੱਲ ਦੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਦੇਣਾ ਸਮੇਂ ਦੀ ਲੋੜ- ਲੱਕੀ ਅਗਲੀ ਖ਼ਬਰ 6 ਜੁਲਾਈ ਕੈਬਨਿਟ ਮੰਤਰੀ ਕਟਾਰੂਚੱਕ ਦੇ ਘਰ ਦੇ ਬਾਹਰ ਅਤੇ 17 ਨੂੰ ਮੁਹਾਲੀ ਵਿਖੇ ਰੈਲੀ ਕਰਨਗੇ ਪੀ.ਡਬਲ.ਡੀ ਯੂਨੀਅਨ ਵਰਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।