15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਟੋਨੀ ਵੜੈਚ ਨੂੰ ਇੰਗਲੈਂਡ ’ਚ ਪੀਸ ਅੰਬੈਸਡਰ ਲਗਾਉਣਾ ਸ਼ਲਾਘਾਯੋਗ : ਰੰਧਾਵਾ

ਅਜੀਤ ਡੈਸਕ 05-07-2026
ਧਾਰੀਵਾਲ, 4 ਜੁਲਾਈ (ਸਵਰਨ ਸਿੰਘ)-ਮਸੀਹ ਭਾਈਚਾਰੇ ਦੇ ਸਿਆਸੀ ਅਤੇ ਧਾਰਮਿਕ ਆਗੂ ਟੋਨੀ ਵੜੈਚ ਨੂੰ ਇੰਗਲੈਂਡ ਵਿਚ ਪੀਸ ਅੰਬੈਸਟਰ ਲਗਾਉਣ ’ਤੇ ਪ੍ਰੋਫੈਸਰ ਡਾ. ਬਾਬਰ ਜੌਰਜ ਗਲੋਬਲ ਪ੍ਰੈਜੀਡੈਂਟ ਐਂਡ ਚੀਫ ਅੰਬੈਸਟਰ ਯੂਨਾਈਟਡ ਸਟੇਟ ਆਫ ਅਮਰੀਕਾ ਦਾ ਵਧੀਆ ਯੋਗਦਾਨ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਨੌਜਵਾਨ ਕ੍ਰਿਸਚੀਅਨ ਆਗੂ ਲਵਲੀ ਰੰਧਾਵਾ ਧਾਰੀਵਾਲ ਨੇ ਕੀਤਾ। ਲਵਲੀ ਰੰਧਾਵਾ ਨੇ ਕਿਹਾ ਕਿ ਟੋਨੀ ਵੜੈਚ ਇਕ ਧਾਰਮਿਕ ਅਤੇ ਸਿਆਸੀ ਪੰਜਾਬੀ ਆਗੂ ਹੋਣ ਦੇ ਨਾਲ-ਨਾਲ ਇਕ ਚੰਗੇ ਸਮਾਜ ਸੇਵੀ ਹਨ। ਲਵਲੀ ਰੰਧਾਵਾ ਨੇ ਕਿਹਾ ਕਿ ਟੋਨੀ ਵੜੈਚ ਨੂੰ ਇੰਗਲੈਂਡ ਵਿਚ ਪੀਸ ਅੰਬੈਸਟਰ ਲਗਾਉਣ ਦੇ ਨਾਲ ਪੰਜਾਬ ਦੇ ਮਸੀਹ ਭਾਈਚਾਰੇ ਵਿਚ ਬਹੁਤ ਹੀ ਮਾਣ ਵਾਲੀ ਗੱਲ ਹੈ। ਲਵਲੀ ਰੰਧਾਵਾ ਨੇ ਕਿਹਾ ਕਿ ਜਦੋਂ ਵੀ ਟੋਨੀ ਵੜੈਚ ਇੰਡੀਆ ਆਉਣਗੇ ਤਾਂ ਮਸੀਹ ਭਾਈਚਾਰੇ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਪਿੰਡ ਸ਼ਕਰੀ ਵਿਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਅਗਲੀ ਖ਼ਬਰ ਸ੍ਰੀ.ਐਮ.ਐਲ.ਪੁਰੀ ਚਿਲਡ੍ਰਨ ਹਾਈ ਸਕੂਲ ਦੇ ਬੱਚਿਆਂ ਨੇ ਤਿਆਰ ਕੀਤੀਆਂ ਆਕ੍ਰਸ਼ਿਤ ਕਲਾਕ੍ਰਿਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।