15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਵਾਰਡ ਨੰਬਰ 11 ’ਚ ਸੜਕ ਨਿਰਮਾਣ ਦਾ ਕੰਮ ਹੋਇਆ ਸ਼ੁਰੂ : ਕੌਂਸਲਰ ਰਮਨਦੀਪ ਸਿੰਘ

ਅਜੀਤ ਡੈਸਕ 05-07-2026
ਬਟਾਲਾ, 4 ਜੁਲਾਈ (ਸਤਿੰਦਰ ਸਿੰਘ) - ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵਾਰਡ ਨੰਬਰ 11 ਦੇ ਵਾਸੀਆਂ ਦੀ ਸਮੱਸਿਆ ਦਾ ਤਰੁੰਤ ਹੱਲ ਕਰਦਿਆਂ ਨਵੀਆਂ ਸੜਕਾਂ ਦਾ ਨਿਰਮਾਣ ਕਰਵਾ ਕੇ ਇਲਾਕੇ ਦੇ ਲੋਕਾਂ ਨੂੰ ਰਾਹਤ ਦਿੱਤੀ। ਇਹ ਜਾਣਕਾਰੀ ਵਾਰਡ ਨੰਬਰ 11 ਦੇ ਮੌਜੂਦਾ ਕੌਂਸਲਰ ਰਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕੀਤੀ। ਉਹਨਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੁਰਗੀ ਮੁਹੱਲਾ ਫਾਟਕ ਤੋਂ ਦਾਣਾ ਮੰਡੀ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਸੀ ਜਿਸਦੇ ਨਿਰਮਾਣ ਕਾਰਜ ਵਿਚ ਨਵੀਂ ਰਫਤਾਰ ਆ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸੜਕ ਮੁਕੰਮਲ ਹੋ ਜਾਵੇਗੀ। ਰਮਨਦੀਪ ਨੇ ਕਿਹਾ ਕਿ ਹਲਕਾ ਵਿਧਾਇਕ ਦੇ ਆਸ਼ੀਰਵਾਦ ਸਦਕਾ ਪੂਰੀ ਵਾਰਡ ਦੀ ਨੁਹਾਰ ਬਦਲੀ ਜਾ ਰਹੀ ਹੈ ਜਿੱਥੇ ਵਾਟਰ ਸਪਲਾਈ ਦੀਆਂ ਨਵੀਆਂ ਪਾਈਪਾਂ ਪੈ ਗਈਆਂ ਹਨ ਉਥੇ ਨਾਲ ਹੀ ਸਾਰੀਆਂ ਹੀ ਗਲੀਆਂ ਬੜੇ ਹੀ ਵਧੀਆ ਢੰਗ ਨਾਲ ਬਣ ਰਹੀਆਂ ਹਨ ਇਸ ਨਾਲ ਵਾਰਡ ਦੇ ਲੋਕ ਵੀ ਸੰਤੁਸ਼ਟ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਲਕਾ ਵਿਧਾਇਕ ਇਲਾਕੇ ਦੇ ਲੋਕਾਂ ਨੂੰ ਹੋਰ ਵੀ ਨਵੇਂ ਤੋਹਫੇ ਦੇਣਗੇ।
ਪਿਛਲੀ ਖ਼ਬਰ ਸ੍ਰੀ.ਐਮ.ਐਲ.ਪੁਰੀ ਚਿਲਡ੍ਰਨ ਹਾਈ ਸਕੂਲ ਦੇ ਬੱਚਿਆਂ ਨੇ ਤਿਆਰ ਕੀਤੀਆਂ ਆਕ੍ਰਸ਼ਿਤ ਕਲਾਕ੍ਰਿਤੀਆਂ ਅਗਲੀ ਖ਼ਬਰ ਕਾਂਗਰਸ ਹਾਈਕਮਾਂਡ ਆਪਣੇ ਫ਼ੈਸਲੇ ’ਤੇ ਗੌਰ ਕਰੇ : ਮਨਮੋਹਨ ਸਿੰਘ ਨਾਮਧਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।