09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਭਵਪ੍ਰੀਤ ਸਿੰਘ ਮੱਲ੍ਹੀ ਨੂੰ ਆਪਣੇ ਪਿਤਾ ਗੁਰਜਿੰਦਰ ਸਿੰਘ ਮੱਲ੍ਹੀ ’ਤੇ ਹੈ ਮਾਣ

ਅਜੀਤ ਡੈਸਕ 21-06-2026
ਫ਼ਤਹਿਗੜ੍ਹ ਚੂੜੀਆਂ, (ਐਮ.ਐਸ. ਫੁੱਲ)-ਪਿਤਾ ਦਿਵਸ ਬੱਚਿਆਂ ਅਤੇ ਪਿਤਾ ਦੇ ਅਟੁੱਟ ਰਿਸ਼ਤੇ, ਤਿਆਗ ਅਤੇ ਪਿਆਰ ਨੂੰ ਸਲਾਹੁਣ ਦਾ ਇਕ ਖਾਸ ਮੌਕਾ ਹੁੰਦਾ ਹੈ। ਇਸੇ ਸਬੰਧ ਵਿਚ ਅਸਟਰੇਲੀਆ ਰਹਿ ਰਹੇ ਨੌਜਵਾਨ ਭਵਪ੍ਰੀਤ ਸਿੰਘ ਮੱਲ੍ਹੀ ਨੇ ਆਪਣੇ ਪਿਤਾ ਗੁਰਜਿੰਦਰ ਸਿੰਘ ਮੱਲ੍ਹੀ ਪ੍ਰਤੀ ਅਥਾਹ ਸਤਿਕਾਰ ਅਤੇ ਮਾਣ ਪ੍ਰਗਟ ਕਰਦਿਆਂ ਇਸ ਦਿਨ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ ਹੈ। ਭਵਪ੍ਰੀਤ ਸਿੰਘ ਮੱਲ੍ਹੀ ਦਾ ਕਹਿਣਾ ਹੈ ਕਿ ਅਸਟਰੇਲੀਆ ਵਰਗੇ ਵਿਦੇਸ਼ੀ ਮੁਲਕ ਵਿਚ ਸਖ਼ਤ ਮਿਹਨਤ ਕਰ ਕੇ ਪਰਿਵਾਰ ਨੂੰ ਇਕ ਬਿਹਤਰ ਭਵਿੱਖ ਦੇਣਾ ਅਤੇ ਉੱਚੇ ਨੈਤਿਕ ਕਦਰਾਂ-ਕੀਮਤਾਂ ਦੀ ਗੁੜ੍ਹਤੀ ਦੇਣੀ, ਇਹ ਸਭ ਉਨ੍ਹਾਂ ਨੇ ਆਪਣੇ ਪਿਤਾ ਗੁਰਜਿੰਦਰ ਸਿੰਘ ਮੱਲ੍ਹੀ ਕੋਲੋਂ ਸਿੱਖਿਆ ਹੈ। ਉਨ੍ਹਾਂ ਦੇ ਪਿਤਾ ਨੇ ਜ਼ਿੰਦਗੀ ਦੇ ਹਰ ਉਤਾਰ-ਚੜ੍ਹਾਅ ਵਿਚ ਇਕ ਮਜ਼ਬੂਤ ਚੱਟਾਨ ਵਾਂਗ ਪਰਿਵਾਰ ਦਾ ਸਾਥ ਦਿੱਤਾ ਅਤੇ ਭਵਪ੍ਰੀਤ ਨੂੰ ਹਮੇਸ਼ਾ ਇਮਾਨਦਾਰੀ ਤੇ ਸਖ਼ਤ ਮਿਹਨਤ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਸ ਨੇ ਕਿਹਾ ਕਿ ਮੇਰੇ ਪਿਤਾ ਜੀ ਮੇਰੇ ਰੋਲ ਮਾਡਲ ਅਤੇ ਸਭ ਤੋਂ ਵੱਡੇ ਹਮਦਰਦ ਹਨ। ਉਨ੍ਹਾਂ ਦੇ ਦੇਖਭਾਲ ਭਰੇ ਸੁਭਾਅ ਅਤੇ ਮਾਰਗ ਦਰਸ਼ਨ ਸਦਕਾ ਹੀ ਮੈਂ ਅੱਜ ਇਸ ਮੁਕਾਮ ’ਤੇ ਪਹੁੰਚ ਸਕਿਆ ਹਾਂ। ਪਿਤਾ ਦਿਵਸ ਦੇ ਇਸ ਸ਼ੁਭ ਦਿਹਾੜੇ ’ਤੇ ਭਵਪ੍ਰੀਤ ਸਿੰਘ ਨੇ ਆਪਣੇ ਪਿਤਾ ਗੁਰਜਿੰਦਰ ਸਿੰਘ ਮੱਲ੍ਹੀ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ, ਜੋ ਸਾਬਤ ਕਰਦਾ ਹੈ ਕਿ ਸੱਤ ਸਮੁੰਦਰ ਪਾਰ ਰਹਿ ਕੇ ਵੀ ਪੰਜਾਬੀ ਪਰਿਵਾਰ, ਆਪਣੇ ਸੰਸਕਾਰਾਂ ਅਤੇ ਪਰਿਵਾਰਕ ਸਾਂਝ ਨੂੰ ਕਿੰਨੀ ਸ਼ਿੱਦਤ ਨਾਲ ਬਰਕਰਾਰ ਰੱਖਦੇ ਹਨ।
ਪਿਛਲੀ ਖ਼ਬਰ ਨਹਿਰ ਅਪਰਬਾਰੀ ਦੁਆਬ ਦੀ ਕਸੂਰ ਬਰਾਂਚ ਦੇ ਨਕਾਰਾ ਹੋ ਚੁੱਕੇ ਲੋਹੇ ਦੇ ਪੁਲ ਦੀ ਹਾਲਤ ਹੋਈ ਖ਼ਸਤਾ ਅਗਲੀ ਖ਼ਬਰ ਪਿਤਾ ਦੀ ਮਿਹਨਤ ਨੇ ਬਣਾਇਆ ਇਕ ਪੁੱਤਰ ਨੂੰ ਬਿਜ਼ਨਸਮੈਨ ਤੇ ਦੂਸਰੇ ਨੂੰ ਬੀ.ਏ.ਐਮ.ਐਸ. ਡਾਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।