07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਨਰੋਟ ਪੁਲਿਸ ਨੇ ਗੱਡੀ ਵਿਚ 7 ਪਸ਼ੂਆਂ ਸਮੇਤ ਪਸ਼ੂ ਤਸਕਰੀ ਗਿਰੋਹ ਦੇ ਇਕ ਮੈਂਬਰ ਨੂੰ ਕੀਤਾ ਗ੍ਰਿਫ਼ਤਾਰ

ਅਜੀਤ ਡੈਸਕ 20-06-2026
ਨਰੋਟ ਜੈਮਲ ਸਿੰਘ, 19 ਜੂਨ (ਸ਼ਸ਼ੀ ਕੁਮਾਰ)-ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਥਾਣਾ ਨਰੋਟ ਜੈਮਲ ਸਿੰਘ ਦੀ ਪੁਲਿਸ ਵਲੋਂ ਨਾਕੇਬੰਦੀ ਕਰਕੇ ਪਸ਼ੂ ਤਸਕਰੀ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਗੱਡੀ ਸਮੇਤ 7 ਪਸ਼ੂਆਂ ਨੂੰ ਹਿਰਾਸਤ ਵਿੱਚ ਲੈਣ ਦਾ ਸਮਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਨਰੋਟ ਜੈਮਲ ਸਿੰਘ ਦੇ ਐਸਐਚ ਓ ਕੁਲਦੀਪ ਨੇ ਦੱਸਿਆ ਕਿ ਐਸ ਐਸ ਪੀ ਪਠਾਨਕੋਟ ਦਲਜਿੰਦਰਜੀਤ ਸਿੰਘ ਢਿੱਲੋ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਤੇ ਭੈੜੇ ਪੁਰਸ਼ਾਂ ਦੀ ਤਲਾਸ਼ ਲਈ ਚਲਾਏ ਗਏ ਮੁਹਿੰਮ ਦੇ ਤਹਿਤ ਉਨ੍ਹਾਂ ਦੀ ਪੁਲਿਸ ਵਲੋਂ ਸਰਹੱਦੀ ਇਲਾਕੇ ਅੰਦਰ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਜਿਸ ਦੇ ਤਹਿਤ ਥਾਣੇ ਤੋਂ ਥੋੜੀ ਦੂਰੀ ’ਤੇ ਕੋਲੀਆਂ ਰੋਡ ਰਿਆਲਿਟੀ ਚੌਕ ’ਤੇ ਨਾਕਾਬੰਦੀ ਕੀਤੀ ਗਈ।ਥੋੜੀ ਦੇਰ ਬਾਅਦ ਕੋਲੀਆਂ ਸਾਈਡ ਵਲੋਂ ਇਕ 407 ਟਾਟਾ ਗੱਡੀ ਆਈ ਜਿਸ ਨੂੰ ਪੁਲਿਸ ਪਾਰਟੀ ਨੇ ਰੋਕਿਆ ਅਤੇ ਗੱਡੀ ਦੀ ਤਲਾਸ਼ੀ ਲਈ।ਤਲਾਸ਼ੀ ਦੌਰਾਨ ਗੱਡੀ ’ਚੋਂ 7 ਪਸ਼ੂ ਮਿਲੇ ਜਿਨਾਂ ’ਚੋਂ ਚਾਰ ਗਾਵਾਂ ਅਤੇ ਤਿੰਨ ਬੌਲਦ ਸਨ। ਜਿਨਾਂ ਨੂੰ ਪਲਾਸਟਿਕ ਦੀਆਂ ਰੱਸੀਆਂ ਨਾਲ ਬੁਰੀ ਤਰ੍ਹਾਂ ਨਾਲ ਬੰਨਿਆ ਹੋਇਆ ਸੀ।ਤੇ ਇਨ੍ਹਾਂ ਪਸ਼ੂਆਂ ਨੂੰ ਪੀਣ ਵਾਲੇ ਪਾਣੀ ਦੇ ਡੱਬਿਆਂ ਨਾਲ ਢਕਿਆ ਹੋਇਆ ਸੀ ਜਿਸ ਕਰਕੇ ਗਰਮੀ ਅਤੇ ਦਮ ਘੁੱਟਣ ਨਾਲ ਵਿੱਚੋਂ ਤਿੰਨ ਪਸ਼ੂ ਮਰੇ ਹੋਏ ਸਨ। ਅਜਿਹੀ ਮੰਦਭਾਗੀ ਘਟਨਾ ਸੁਣਦਿਆਂ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਜਿਨਾਂ ਦੀ ਮਦਦ ਨਾਲ ਪਸ਼ੂਆਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਸਥਾਨਕ ਲੋਕਾਂ ਨੇ ਪਸ਼ੂਆਂ ਨੂੰ ਪਾਣੀ ਪਿਲਾਇਆ। ਪੁਲਿਸ ਨੇ ਗੱਡੀ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਅਤੇ ਥਾਣੇ ਲਿਜਾਣ ਤੋਂ ਬਾਅਦ ਪੁੱਛ ਗਿੱਛ ਕੀਤੀ ਜਿਸ ’ਤੇ ਡਰਾਈਵਰ ਨੇ ਦੱਸਿਆ ਕਿ ਇਹ ਪਸ਼ੂ ਮੈਂ ਜੋਕਾ ਵਾਸੀ ਦੀਨਾਨਗਰ ਅਤੇ ਕਾਕਾ ਖਾਨ ਵਾਸੀ ਦੀਨਾਨਗਰ ਕੋਲੋਂ ਲੱਦ ਕੇ ਕਥਲੋਰ ਪੁਲ ਤੋਂ ਨਰੋਟ ਜੈਮਲ ਸਿੰਘ ਹੁੰਦਾ ਹੋਇਆ ਗਾਵਾਂ ਦੇ ਮੇਨ ਵਪਾਰੀ ਜਾਕਰ ਵਾਸੀ ਭਗਵਤੀ ਨਗਰ ਜੰਮੂ ਕੋਲ ਲੈ ਕੇ ਜਾਣੀਆਂ ਸਨ। ਡਰਾਈਵਰ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਡਰਾਈਵਰ ਰਜਮਾਨ ਫਰੀਦ ਅਹਿਮਦ ਵਾਸੀ ਪਿੰਡ ਜੰਡਿਆਲਾ ਫਰਾਟੀ ਥਾਣਾ ਗਰੋਟਾ ਜ਼ਿਲਾ ਜੰਮੂ ਕਸ਼ਮੀਰ ਜੂਕਾ ਤੇ ਕਾਕਾ ਖਾਨ ਵਾਸੀ ਦੀਨਾਨਗਰ ਅਤੇ ਗਾਵਾਂ ਦੇ ਮੇਨ ਵਪਾਰੀ ਜਾਕਰ ਵਾਸੀ ਭਗਵਤੀ ਨਗਰ ਜੰਮੂ ਤੇ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਐਕਟ 1960 ਅਤੇ 08 ਪੰਜਾਬ ਗਊ ਹੱਤਿਆ ਪਬੰਦੀ ਐਕਟ 1965 ਅਤੇ 325 ਬੀਐਨ ਐਸ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਇਜ਼ਰਾਈਲ ਵਲੋਂ ਲਿਬਨਾਨ ’ਤੇ ਬੰਬਾਰੀ ਕਾਰਨ ਅਮਰੀਕਾ-ਈਰਾਨ ਸ਼ਾਂਤੀ ਗੱਲਬਾਤ ਰੱਦ ਅਗਲੀ ਖ਼ਬਰ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ‘ਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ-ਸੋਨਾਲੀ ਮਿਸ਼ਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।