27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੀ.ਬੀ.ਐਸ.ਈ. ਨਤੀਜਿਆਂ ਮਗਰੋਂ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਸ੍ਰੀਜਲ ਗੁਪਤਾ, ਮੁਫ਼ਤ ਹੈਲਪ ਲਾਈਨ ਸ਼ੁਰੂ <br/>

ਅਜੀਤ ਡੈਸਕ 03-06-2026
ਪਠਾਨਕੋਟ, 2 ਜੂਨ (ਸੰਧੂ)–ਸੀ.ਬੀ.ਐਸ.ਈ. ਬੋਰਡ ਦੇ ਨਤੀਜੇ ਐਲਾਨ ਹੋਣ ਤੋਂ ਬਾਅਦ ਵਿਦਿਆਰਥੀਆਂ ਤੇ ਮਾਪਿਆਂ ਨੂੰ ਸਹੀ ਮਾਰਗ ਦਰਸ਼ਨ ਮੁਹੱਈਆ ਕਰਵਾਉਣ ਲਈ ਸਿੱਖਿਆਵਿਦ ਤੇ ਸਮਾਜਸੇਵੀ ਸ੍ਰੀਜਲ ਗੁਪਤਾ ਵਲੋਂ ਵਿਸ਼ੇਸ਼ ਮੁਫ਼ਤ ਸੀ.ਬੀ.ਐਸ.ਈ. ਹੈਲਪ ਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ | ਸ੍ਰੀਜਲ ਗੁਪਤਾ ਨੇ ਕਿਹਾ ਕਿ ਬੋਰਡ ਪ੍ਰੀਖਿਆ ਦਾ ਨਤੀਜਾ ਕਿਸੇ ਵਿਦਿਆਰਥੀ ਦੀ ਯੋਗਤਾ ਦਾ ਅੰਤਿਮ ਮਾਪਦੰਡ ਨਹੀਂ ਹੁੰਦਾ | ਕਈ ਵਿਦਿਆਰਥੀ ਉਮੀਦਾਂ ਅਨੁਸਾਰ ਅੰਕ ਨਾ ਆਉਣ ਕਾਰਨ ਮਾਨਸਿਕ ਦਬਾਅ ਦਾ ਸ਼ਿਕਾਰ ਹੋ ਜਾਂਦੇ ਹਨ, ਜਿਨ੍ਹਾਂ ਨੂੰ ਇਸ ਸਮੇਂ ਆਲੋਚਨਾ ਨਹੀਂ ਸਗੋਂ ਹੌਂਸਲੇ ਤੇ ਸਹੀ ਸਲਾਹ ਦੀ ਲੋੜ ਹੁੰਦੀ ਹੈ | ਇਸ ਹੈਲਪ ਲਾਈਨ ਰਾਹੀਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਸੀ.ਬੀ.ਐਸ.ਈ. ਰੀ-ਇਵੈਲੂਏਸ਼ਨ ਪ੍ਰਕਿਰਿਆ, ਉੱਤਰ ਪੁਸਤਿਕਾ ਦੀ ਕਾਪੀ ਪ੍ਰਾਪਤ ਕਰਨ, ਕਰੀਅਰ ਚੋਣ, ਉੱਚ ਸਿੱਖਿਆ ਤੇ ਮਾਨਸਿਕ ਸਹਾਇਤਾ ਸਬੰਧੀ ਮੁਫ਼ਤ ਮਾਰਗ ਦਰਸ਼ਨ ਦਿੱਤਾ ਜਾਵੇਗਾ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ 'ਤੇ ਬੇਲੋੜਾ ਦਬਾਅ ਨਾ ਪਾਉਣ ਤੇ ਉਨ੍ਹਾਂ ਦਾ ਮਨੋਬਲ ਵਧਾਉਣ | ਉਨ੍ਹਾਂ ਕਿਹਾ ਕਿ ਜੀਵਨ 'ਚ ਸਫ਼ਲਤਾ ਦੇ ਅਨੇਕਾਂ ਰਸਤੇ ਹਨ ਤੇ ਇਕ ਪ੍ਰੀਖਿਆ ਦਾ ਨਤੀਜਾ ਕਿਸੇ ਦਾ ਭਵਿੱਖ ਤੈਅ ਨਹੀਂ ਕਰਦਾ | ਉਨ੍ਹਾਂ ਦੱਸਿਆ ਕਿ ਕਿਸੇ ਵੀ ਸਹਾਇਤਾ ਲਈ ਵਿਦਿਆਰਥੀ ਜਾਂ ਮਾਪੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ | ਇਹ ਸੇਵਾ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਸੋਚ ਮੁਹਿੰਮ ਤਹਿਤ ਵਿਦਿਆਰਥੀਆਂ ਲਈ ਆਸ ਤੇ ਸਹਿਯੋਗ ਦਾ ਸੰਦੇਸ਼ ਲੈ ਕੇ ਆਈ ਹੈ |

ਪਿਛਲੀ ਖ਼ਬਰ ਅਧਿਆਪਕਾਂ ਦੀਆਂ ਲੰਬਿਤ ਤਰੱਕੀਆਂ ਤੁਰੰਤ ਕੀਤੀਆਂ ਜਾਣ-ਮਾਸਟਰ ਕਾਡਰ ਯੂਨੀਅਨ ਪੰਜਾਬ ਅਗਲੀ ਖ਼ਬਰ ਸ਼ਾਹਪੁਰ ਕੰਢੀ ਬੈਰਾਜ ਡੈਮ ਤੋਂ ਪਹਿਲੀ ਵਾਰ ਸਿੰਜਾਈ ਲਈ ਪਾਣੀ ਛੱਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।