27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬੱਚੀ ਨਾਲ ਗਲਤ ਹਰਕਤਾਂ ਕਰਨ ਦੇ ਦੋਸ਼ ਵਿਅਕਤੀ ਖ਼ਿਲਾਫ ਮਾਮਲਾ ਦਰਜ

ਪਠਾਨਕੋਟ, 26 ਅਕਤੂਬਰ (ਵਿਨੋਦ)-ਥਾਣਾ ਡਵੀਜ਼ਨ ਨੰਬਰ-1 ਪੁਲਿਸ ਨੇ 10 ਸਾਲਾ ਬੱਚੀ ਨਾਲ ਗਲਤ ਹਰਕਤਾਂ ਕਰਨ ਦੇ ਦੋਸ਼ ’ਚ ਇੰਦਰਾ ਕਾਲੋਨੀ ਨਿਵਾਸੀ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ । ਦੋਸ਼ੀ ਦੀ ਪਹਿਚਾਣ ਦਿਵਾਕਰ ਸ਼ਰਮਾ ਨਿਵਾਸੀ ਪਠਾਨਕੋਟ ਵਜੋਂ ਹੋਈ ਹੈ ।

ਅਜੀਤ ਡੈਸਕ 27-10-2026
ਪਠਾਨਕੋਟ, 26 ਅਕਤੂਬਰ (ਵਿਨੋਦ)-ਥਾਣਾ ਡਵੀਜ਼ਨ ਨੰਬਰ-1 ਪੁਲਿਸ ਨੇ 10 ਸਾਲਾ ਬੱਚੀ ਨਾਲ ਗਲਤ ਹਰਕਤਾਂ ਕਰਨ ਦੇ ਦੋਸ਼ ’ਚ ਇੰਦਰਾ ਕਾਲੋਨੀ ਨਿਵਾਸੀ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ । ਦੋਸ਼ੀ ਦੀ ਪਹਿਚਾਣ ਦਿਵਾਕਰ ਸ਼ਰਮਾ ਨਿਵਾਸੀ ਪਠਾਨਕੋਟ ਵਜੋਂ ਹੋਈ ਹੈ । ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦੀ 10 ਸਾਲਾ ਧੀ ਤੀਜੀ ਜਮਾਤ ਵਿਚ ਪੜ੍ਹਦੀ ਹੈ । ਦੋਸ਼ੀ ਦਾ ਘਰ ਉਨ੍ਹਾਂ ਦੇ ਘਰ ਦੇ ਨੇੜੇ ਹੈ ਤੇ ਉਸ ਦੇ ਘਰ ਦਾ ਵਿਹੜਾ ਵੱਡਾ ਹੋਣ ਕਾਰਨ ਮੁਹੱਲੇ ਦੇ ਬੱਚੇ ਉੱਥੇ ਅਕਸਰ ਖੇਡਣ ਲਈ ਇਕੱਠੇ ਹੁੰਦੇ ਹਨ । ਸ਼ਿਕਾਇਤ ਅਨੁਸਾਰ 24 ਅਕਤੂਬਰ ਦੀ ਸ਼ਾਮ ਕਰੀਬ 5 ਵਜੇ ਉਸ ਦੀ ਧੀ ਆਪਣੀ ਗੁਆਂਢ ਵਿਚ ਰਹਿਣ ਵਾਲੀ ਸਹੇਲੀ ਨਾਲ ਦੋਸ਼ੀ ਦੇ ਘਰ ਖੇਡਣ ਗਈ ਸੀ । ਔਰਤ ਨੇ ਦੱਸਿਆ ਕਿ ਸ਼ਾਮ ਕਰੀਬ 7 ਵਜੇ ਉਸ ਦੀ ਧੀ ਘਰ ਪਰਤੀ ਅਤੇ ਰੋ ਰਹੀ ਸੀ, ਪੁੱਛਣ ’ਤੇ ਬੱਚੀ ਨੇ ਦੱਸਿਆ ਕਿ ਦੋਸ਼ੀ ਨੇ ਉਸ ਨੂੰ ਆਪਣੇ ਕੋਲ ਬਿਠਾ ਕੇ ਪਹਿਲਾਂ ਸਿਰ ’ਤੇ ਹੱਥ ਫੇਰਿਆ ਤੇ ਇਸ ਤੋਂ ਬਾਅਦ ਉਸ ਦੇ ਨਾਲ ਗਲਤ ਹਰਕਤਾਂ ਕੀਤੀਆਂ । ਬੱਚੀ ਨੇ ਇਹ ਵੀ ਦੱਸਿਆ ਕਿ ਦੋਸ਼ੀ ਨੇ ਉਸ ਦੇ ਕੋਲ ਬੈਠੀ ਉਸ ਦੀ ਸਹੇਲੀ ਨਾਲ ਵੀ ਇਸੇ ਤਰ੍ਹਾਂ ਦੀ ਹਰਕਤ ਕੀਤੀ । ਪੁਲਿਸ ਨੇ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ । ਮਾਮਲੇ ਦੀ ਜਾਂਚ ਜਾਰੀ ਹੈ ।
ਪਿਛਲੀ ਖ਼ਬਰ ਲੋੜਵੰਦ ਧੀ ਦੇ ਵਿਆਹ ਲਈ ਰਾਸ਼ਨ ਸਮੱਗਰੀ ਤੇ ਹੋਰ ਸਮਾਨ ਦਿੱਤਾ ਅਗਲੀ ਖ਼ਬਰ ਡੀ.ਏ.ਵੀ. ਦੀ ਪਾਵਨੀ ਸਿੰਘ ਨੇ ਕੌਮੀ ਤਾਈਕਵਾਂਡੋ ਮੁਕਾਬਲਿਆਂ ’ਚ ਜਿੱਤਿਆ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।