ਸ਼ਾਹਪੁਰ ਕੰਢੀ, 2 ਜੂਨ (ਰਣਜੀਤ ਸਿੰਘ)-ਨਹਿਰੀ ਵਿਭਾਗ ਨੇ ਸ਼ਾਹਪੁਰ ਕੰਢੀ ਬੈਰਾਜ ਡੈਮ ਤੋਂ ਕੰਢੀ ਇਲਾਕੇ ਦੇ ਕਿਸਾਨਾਂ ਨੰੂ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਉਣ ਦਾ ਅੱਜ ਕੰਮ ਸ਼ੁਰੂ ਕਰ ਦਿੱਤਾ | ਨਹਿਰੀ ਵਿਭਾਗ ਨੇ ਸ਼ਾਹਪੁਰ ਕੰਢੀ ਡੈਮ ਦੇ ਸੱਤ ਗੇਟਾਂ 'ਚ ਪਹਿਲੇ ਗੇਟ ਨੰੂ ਦੋ ਫੁੱਟ ਉਪਰ ਚੁੱਕ ਕੇ ਸੂਬੇ 'ਚ 10 ਕਿਊਸਿਕ ਪਾਣੀ ਛੱਡਿਆ | ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਨਾ ਕਰਦੇ ਹੋਏ ਝੋਨੇ ਦੀ ਲਵਾਈ ਲਈ ਪਾਣੀ ਛੱਡਿਆ | ਜਿਸ ਨਾਲ ਰਾਜਪੁਰਾ, ਕਮਵਾਲ, ਜੈਨੀ, ਜਿੰਦਰਾਈ, ਛੰਨੀ ਅਤੇ ਹੋਰ ਪਿੰਡਾਂ ਤੱਕ ਪਾਣੀ ਪਹੁੰਚ ਗਿਆ | ਇਹ ਸੂਏ ਨਹਿਰ ਦੇ ਕਿਨਾਰੇ ਬਣਾਏ ਗਏ ਹਨ | ਇਲਾਕੇ ਦੇ ਖੇਤਾਂ ਨੰੂ ਪਾਣੀ ਦੇਣ ਲਈ 5 ਸੂਏ ਬਣਾਏ ਗਏ ਹਨ | ਜਿਨ੍ਹਾਂ 'ਚੋਂ ਅੱਜ ਟ੍ਰਾਇਲ ਲਈ 3 ਸੂਇਆਂ 'ਚ ਪਾਣੀ ਛੱਡਿਆ ਗਿਆ | ਇਸ ਡੈਮ ਦੇ ਪਾਣੀ ਤੋਂ ਪੰਜ ਹਜ਼ਾਰ ਹੈਕਟੇਅਰ ਜ਼ਮੀਨ ਨੰੂ ਸਿੰਚਾਈ ਯੋਗ ਪਾਣੀ ਦੇਣ ਦੀ ਯੋਜਨਾ ਹੈ | ਇਸ ਸਮੇਂ ਕੇਵਲ 3 ਸੂਏ ਹੀ ਪੂਰਨ ਬਣੇ ਹਨ | ਜਦੋਂ ਕਿ 2 ਸੂਇਆਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ ਇਸ ਸਮੇਂ 401.38 ਮੀਟਰ ਹੈ | ਇਸ ਝੀਲ ਦੀ ਸਮਰੱਥਾ 404 ਮੀਟਰ ਹੈ | ਸ਼ਾਹਪੁਰ ਕੰਢੀ ਡੈਮ ਤੋਂ 10 ਹਜ਼ਾਰ ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੰੂ ਛੱਡਿਆ ਜਾ ਰਿਹਾ ਹੈ | ਮਾਧੋਪੁਰ ਤੋਂ ਐਮ.ਬੀ. ਿਲੰਕ ਨਹਿਰ ਨੰੂ 3800 ਕਿਊਸਿਕ, ਯੂ.ਬੀ.ਡੀ.ਸੀ. ਨਹਿਰ ਨੰੂ 5500 ਕਿਊਸਿਕ, ਕਸ਼ਮੀਰ ਕੈਨਾਲ ਨੰੂ 500 ਕਿਊਸਿਕ ਅਤੇ ਇਸਲਾਮਪੁਰ ਫੀਡਰ ਨੰੂ 200 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ |