27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਰੇਲਵੇ ਦੀ ਸਖ਼ਤੀ ਦਾ ਅਸਰ-ਇਕ ਮਹੀਨੇ ਵਿਚ 12,693 ਬਿਨਾਂ ਟਿਕਟ ਯਾਤਰੀ ਕਾਬੂ, 66.50 ਲੱਖ ਰੁਪਏ ਵਸੂਲੇ <br/>

ਅਜੀਤ ਡੈਸਕ 03-06-2026
ਪਠਾਨਕੋਟ, 2 ਜੂਨ (ਸੰਧੂ)-ਉੱਤਰੀ ਰੇਲਵੇ ਦੇ ਜੰਮੂ ਮੰਡਲ ਵਲੋਂ ਮਈ 2026 ਦੌਰਾਨ ਚਲਾਈ ਗਈ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਨੇ ਰੇਲਵੇ ਦੇ ਖ਼ਜ਼ਾਨੇ ਨੂੰ ਵੱਡਾ ਲਾਭ ਪਹੁੰਚਾਇਆ ਹੈ | ਬਿਨਾਂ ਟਿਕਟ ਤੇ ਨਿਯਮਾਂ ਦੀ ਉਲੰਘਣਾ ਕਰਕੇ ਯਾਤਰਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਗਈ ਸਖ਼ਤ ਕਾਰਵਾਈ ਦੌਰਾਨ 12,693 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਤੋਂ 66 ਲੱਖ 50 ਹਜ਼ਾਰ 165 ਰੁਪਏ ਦਾ ਜੁਰਮਾਨਾ ਪ੍ਰਾਪਤ ਹੋਇਆ | ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਵਲੋਂ ਰੇਲ ਗੱਡੀਆਂ, ਸਟੇਸ਼ਨਾਂ ਅਤੇ ਪਲੇਟਫ਼ਾਰਮਾਂ 'ਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ | ਇਸ ਦੌਰਾਨ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ, ਬਿਨਾਂ ਵੈਧ ਪਾਸ ਸਫ਼ਰ ਕਰਨ ਵਾਲਿਆਂ ਅਤੇ ਪਲੇਟਫ਼ਾਰਮ ਟਿਕਟ ਤੋਂ ਬਿਨਾਂ ਸਟੇਸ਼ਨ ਖੇਤਰ ਵਿਚ ਦਾਖ਼ਲ ਹੋਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿੱਤ ਸਿੰਘਲ ਨੇ ਕਿਹਾ ਕਿ ਬਿਨਾਂ ਟਿਕਟ ਯਾਤਰਾ ਰੇਲਵੇ ਨੂੰ ਆਰਥਿਕ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਮਾਨਦਾਰੀ ਨਾਲ ਟਿਕਟ ਲੈ ਕੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਕਰਦੀ ਹੈ | ਇਸ ਕਾਰਨ ਕੋਚਾਂ ਵਿਚ ਭੀੜ ਵੱਧਦੀ ਹੈ, ਸੀਟਾਂ 'ਤੇ ਗੈਰ-ਕਾਨੂੰਨੀ ਕਬਜ਼ੇ ਹੁੰਦੇ ਹਨ ਅਤੇ ਸੁਰੱਖਿਆ ਸੰਬੰਧੀ ਚੁਨੌਤੀਆਂ ਪੈਦਾ ਹੁੰਦੀਆਂ ਹਨ | ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਰੇਲਵੇ ਕਾਊਾਟਰਾਂ, ਯੂ.ਟੀ.ਐਸ. ਐਪ ਜਾਂ ਆਈ.ਆਰ.ਸੀ.ਟੀ.ਸੀ. ਰਾਹੀਂ ਵੈਧ ਟਿਕਟ ਜ਼ਰੂਰ ਪ੍ਰਾਪਤ ਕਰਨ | ਇਸੇ ਤਰ੍ਹਾਂ ਕਿਸੇ ਨੂੰ ਛੱਡਣ ਜਾਂ ਲੈਣ ਲਈ ਪਲੇਟਫ਼ਾਰਮ 'ਤੇ ਜਾਣ ਵਾਲੇ ਵਿਅਕਤੀਆਂ ਨੂੰ ਵੀ ਪਲੇਟਫ਼ਾਰਮ ਟਿਕਟ ਲੈਣੀ ਚਾਹੀਦੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਖ਼ਿਲਾਫ਼ ਰੇਲਵੇ ਐਕਟ 1989 ਦੀਆਂ ਧਾਰਾਵਾਂ 137 ਅਤੇ 138 ਤਹਿਤ ਜੁਰਮਾਨੇ ਦੇ ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ | ਜੰਮੂ ਮੰਡਲ ਨੇ ਸਪਸ਼ਟ ਕੀਤਾ ਹੈ ਕਿ ਰੇਲਵੇ ਦੇ ਰਾਜਸਵ ਦੀ ਸੁਰੱਖਿਆ ਅਤੇ ਯਾਤਰੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਅਜਿਹੀਆਂ ਮੁਹਿੰਮਾਂ ਭਵਿੱਖ ਵਿਚ ਵੀ ਲਗਾਤਾਰ ਜਾਰੀ ਰਹਿਣਗੀਆਂ |

ਪਿਛਲੀ ਖ਼ਬਰ ਇਤਿਹਾਸਕ ਕਾਂਗੜਾ ਘਾਟੀ ਨੈਰੋਗੇਜ ਰੇਲ ਸੇਵਾ 4 ਸਾਲਾਂ ਬਾਅਦ ਮੁੜ ਹੋਈ ਸ਼ੁਰੂ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਦਾਖ਼ਲੇ ਸ਼ੁਰੂ-ਪਿ੍ੰਸੀਪਲ ਡਾ: ਅਰਪਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।