28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

29ਵਾਂ ਬਾਬਾ ਕਾਲਾ ਮੈਹਿਰ ਯਾਦਗਾਰੀ ਅੰਤਰਰਾਸ਼ਟਰੀ 3 ਰੋਜ਼ਾ ਖੇਡ ਮੇਲਾ 5 ਤੋਂ <br/>

ਅਜੀਤ ਡੈਸਕ 03-06-2026
ਘੁਮਾਣ, 2 ਜੂਨ (ਬੰਮਰਾਹ)-ਬਾਬਾ ਕਾਲਾ ਮੈਹਿਰ ਸਪੋਰਟਸ ਕਲੱਬ ਸੰਧਵਾਂ ਬਰਿਆਰ ਵਲੋਂ 29ਵੇਂ ਬਾਬਾ ਕਾਲਾ ਮੈਹਿਰ ਯਾਦਗਾਰੀ ਅੰਤਰਰਾਸ਼ਟਰੀ ਖੇਡ ਮੇਲੇ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਰਾਣਾ ਸੰਧਵਾਂ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਬੱਬੀ, ਜਸਬੀਰ ਸਿੰਘ ਜੱਸ ਸੰਧਵਾਂ, ਸਾਬਕਾ ਸਰਪੰਚ ਹਰਮੀਤ ਸਿੰਘ ਸੰਧੂ, ਸੁਖਦੇਵ ਸਿੰਘ ਬਰਿਆਰ ਨੇ ਦੱਸਿਆ ਕਿ ਐੱਨ.ਆਰ.ਆਈ. ਵੀਰਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਵੀ 5, 6 ਤੇ 7 ਜੂਨ ਨੂੰ ਸਾਲਾਨਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 5 ਜੂਨ ਨੂੰ ਕਬੱਡੀ 55 ਕਿਲੋ ਕਲੱਬ ਅਤੇ 40 ਕਿਲੋ ਕਲੱਬ ਦੇ ਮੁਕਾਬਲੇ ਕਰਵਾਏ ਜਾਣਗੇ | 6 ਜੂਨ ਨੂੰ 75 ਕਿਲੋ ਕਬੱਡੀ ਕਲੱਬ ਓਪਨ ਦੇ 8 ਸੱਦੀਆਂ ਹੋਈਆਂ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ | 7 ਜੂਨ ਨੂੰ ਕਬੱਡੀ ਕੱਪ ਕਰਵਾਇਆ ਜਾਵੇਗਾ, ਜਿਸ ਵਿਚ ਮਾਝਾ ਪੇਂਡੂ ਲੀਗ ਦੀਆਂ 4 ਕਲੱਬਾਂ ਭਾਗ ਲੈਣਗੀਆਂ | ਇਨ੍ਹਾਂ ਵਿਚ ਜੇਤੂ ਟੀਮ ਨੂੰ ਇਕ ਲੱਖ 11 ਹਜ਼ਾਰ ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 85 ਹਜ਼ਾਰ ਤੇ ਬਾਕੀ ਰਹਿੰਦੀਆਂ ਦੋਵੇਂ ਟੀਮਾਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਦਗੇ | ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਅਤੇ 50 ਸਾਲਾ ਕਬੱਡੀ ਸ਼ੋਅ ਮੈਚ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਾਲਾਨਾ ਜੋੜ ਮੇਲੇ ਨੂੰ ਲੈ ਕੇ ਧਾਰਮਿਕ ਸਮਾਗਮ ਆਰੰਭ ਦਿੱਤੇ ਗਏ ਹਨ | ਇਸ ਮੌਕੇ ਸਤਨਾਮ ਸਿੰਘ ਬਰਿਆਰ, ਬਲਬੀਰ ਸਿੰਘ, ਪ੍ਰਕਾਸ਼ ਸਿੰਘ, ਸੁਖਦੇਵ ਸਿੰਘ ਏ.ਐੱਸ.ਆਈ., ਰੁਪਿੰਦਰ ਸਿੰਘ, ਸੂਬੇਦਾਰ ਸੁਖਜਿੰਦਰ ਸਿੰਘ, ਦਲਬੀਰ ਸਿੰਘ, ਝਿਰਮਲ ਸਿੰਘ, ਅਮਨਦੀਪ ਸਿੰਘ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਸੂਬੇਦਾਰ ਜਗਦੀਸ਼ ਸਿੰਘ, ਜੋਬਨਪ੍ਰੀਤ ਸਿੰਘ, ਗੋਲਾ ਸੰਧਵਾਂ, ਸ਼ੰਕਰ ਸੰਧਵਾਂ, ਆਕਾਸ਼ ਸੰਧਵਾਂ, ਮੰਨੂ ਸੰਧਵਾਂ, ਜਸਵੰਤ ਸਿੰਘ, ਹਰਜੀਤ ਸਿੰਘ ਸੰਧਵਾਂ, ਕਰਨ ਸੰਧਵਾਂ ਆਦ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਖ਼ਾਲਸਾ ਕਾਲਜ ਦਾ ਬੀ.ਏ, ਬੀ.ਸੀ.ਏ ਤੇ ਬੀ.ਐਸ.ਸੀ. ਭਾਗ ਤੀਜੇ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਭਾਰਤ ਨੂੰ ਇੱਕ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਸਖ਼ਤ ਜ਼ਰੂਰਤ-ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।