28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਚੱਕਰਵਾਤ ‘ਅਰਨਬ’ ਦਾ ਕਹਿਰ: ਆਂਧਰਾ ਪ੍ਰਦੇਸ਼ ਦੇ 13 ਜ਼ਿਲ੍ਹਿਆਂ ਅਤੇ ਯਾਨਮ ਵਿਚ ਹੜ੍ਹਾਂ ਦੀ ਚਿਤਾਵਨੀ

ਆਂਧਰਾ ਪ੍ਰਦੇਸ਼, 28 ਅਕਤੂਬਰ: ਚੱਕਰਵਾਤੀ ਤੂਫ਼ਾਨ ‘ਅਰਨਬ’ ਕਾਰਨ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਹੜ੍ਹਾਂ ਦਾ ਖ਼ਤਰਾ ਬਣਿਆ ਹੋਇਆ ਹੈ। ਭਾਰਤ ਦੇ ਮੌਸਮ ਵਿਭਾਗ (IMD) ਦੇ ਚੱਕਰਵਾਤ ਚੇਤਾਵਨੀ ਕੇਂਦਰ ਨੇ ਵੀਰਵਾਰ ਸਵੇਰੇ 5:30 ਵਜੇ ਤੱਕ ਆਂਧਰਾ ਪ੍ਰਦੇਸ਼ ...

ਅਜੀਤ ਡੈਸਕ 28-10-2026

ਆਂਧਰਾ ਪ੍ਰਦੇਸ਼, 28 ਅਕਤੂਬਰ: ਚੱਕਰਵਾਤੀ ਤੂਫ਼ਾਨ ‘ਅਰਨਬ’ ਕਾਰਨ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਹੜ੍ਹਾਂ ਦਾ ਖ਼ਤਰਾ ਬਣਿਆ ਹੋਇਆ ਹੈ। ਭਾਰਤ ਦੇ ਮੌਸਮ ਵਿਭਾਗ (IMD) ਦੇ ਚੱਕਰਵਾਤ ਚੇਤਾਵਨੀ ਕੇਂਦਰ ਨੇ ਵੀਰਵਾਰ ਸਵੇਰੇ 5:30 ਵਜੇ ਤੱਕ ਆਂਧਰਾ ਪ੍ਰਦੇਸ਼ ਅਤੇ ਯਾਨਮ ਦੇ 13 ਜ਼ਿਲ੍ਹਿਆਂ ਵਿਚ ਦਰਮਿਆਨੇ ਤੋਂ ਗੰਭੀਰ ਪੱਧਰ ਦੇ ਅਚਾਨਕ ਹੜ੍ਹਾਂ ਦੇ ਖ਼ਤਰੇ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਦੀ ਚਿਤਾਵਨੀ ਵਿਚ ਬਾਪਟਲਾ, ਗੁੰਟੂਰ, ਐਨਟੀਆਰ, ਕ੍ਰਿਸ਼ਨਾ, ਏਲੁਰੂ, ਪੂਰਬੀ ਗੋਦਾਵਰੀ, ਕਾਕੀਨਾਡਾ, ਅਲੂਰੀ ਸੀਤਾਰਾਮ ਰਾਜੂ, ਵਿਸ਼ਾਖਾਪਟਨਮ, ਵਿਜ਼ਿਆਨਗਰਮ, ਅਨਾਕਾਪੱਲੀ, ਪਾਰਵਤੀਪੁਰਮ ਮਾਨਯਮ ਅਤੇ ਪੱਛਮੀ ਗੋਦਾਵਰੀ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਵਿਚ ਭਾਰੀ ਮੀਂਹ ਕਾਰਨ ਨੀਵੇਂ ਸਥਾਨਾਂ ’ਤੇ ਪਾਣੀ ਭਰਨ ਅਤੇ ਅਚਾਨਕ ਹੜ੍ਹ ਆਉਣ ਦਾ ਖ਼ਦਸ਼ਾ ਜਤਾਇਆ ਗਿਆ ਹੈ।

ਤਿੰਨ ਲੋਕਾਂ ਦੀ ਮੌਤ, 714 ਪਿੰਡ ਪ੍ਰਭਾਵਿਤ
ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਚੱਕਰਵਾਤ ਕਾਰਨ ਆਂਧਰਾ ਪ੍ਰਦੇਸ਼ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 31 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸੂਬੇ ਦੇ 714 ਪਿੰਡ ਵੀ ਪ੍ਰਭਾਵਿਤ ਹੋਏ ਹਨ। ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਈ ਇਲਾਕਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।

ਕਈ ਸੂਬਿਆਂ ਵਿੱਚ ਬਚਾਅ ਟੀਮਾਂ ਤਾਇਨਾਤ
ਸੰਭਾਵਿਤ ਹੜ੍ਹਾਂ ਅਤੇ ਹੋਰ ਨੁਕਸਾਨ ਨਾਲ ਨਜਿੱਠਣ ਲਈ ਕੌਮੀ ਆਫ਼ਤ ਪ੍ਰਤੀਕਿਰਿਆ ਬਲ (NDRF) ਦੀਆਂ ਟੀਮਾਂ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਤੋਂ ਇਲਾਵਾ ਛੱਤੀਸਗੜ੍ਹ, ਝਾਰਖੰਡ, ਤੇਲੰਗਾਨਾ, ਪੁਡੂਚੇਰੀ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਵਿੱਚ ਵੀ ਤਾਇਨਾਤ ਕੀਤੀਆਂ ਗਈਆਂ ਹਨ। 

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮੌਸਮ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ, ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਅਤੇ ਹੜ੍ਹ ਪ੍ਰਭਾਵਿਤ ਸੜਕਾਂ ਜਾਂ ਪਾਣੀ ਦੇ ਤੇਜ਼ ਵਹਾਅ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। 

ਪਿਛਲੀ ਖ਼ਬਰ ਜੰਮੂ-ਕਸ਼ਮੀਰ - ਜੰਗਲਾਤ ਵਿਭਾਗ ਦੀ ਨਰਸਰੀ ਚ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਚਰਨਜੀਤ ਸਿੰਘ ਚੰਨੀ ਨੇ ਗੜ੍ਹੇਮਾਰੀ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ