ਗੁਰਦਾਸਪੁਰ, 2 ਜੂਨ (ਚੱਕਰਾਜਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਬੀ.ਏ, ਬੀ.ਸੀ.ਏ ਤੇ ਬੀ.ਐਸ.ਸੀ ਭਾਗ ਤੀਜੇ ਸਮੈਸਟਰ ਦੇ ਨਤੀਜੇ 'ਚੋਂ ਬਾਬਾ ਸ੍ਰੀ ਚੰਦ ਖ਼ਾਲਸਾ ਕਾਲਜ ਫ਼ਾਰ ਵੁਮੈਨ ਗਾਹਲੜੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਕਾਲਜ ਕੋਆਰਡੀਨੇਟਰ ਹਰਦੀਪ ਕੌਰ ਨੇ ਦੱਸਿਆ ਕਿ ਬੀ.ਸੀ.ਏ ਦੇ ਨਤੀਜੇ 'ਚੋਂ ਮਨਜੀਤ ਕੌਰ ਤੇ ਨਵਨੀਤ ਕੌਰ ਨੇ 7.60 ਐਸ.ਜੀ.ਪੀ.ਏ ਨਾਲ ਪਹਿਲਾ, ਰਮਨਦੀਪ ਕੌਰ ਨੇ 7.40 ਐਸ.ਜੀ.ਪੀ.ਏ ਨਾਲ ਦੂਜਾ ਤੇ ਰਾਜਬੀਰ ਕੌਰ ਨੇ 7.10 ਐਸ.ਜੀ.ਪੀ.ਏ ਨਾਲ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਬੀ.ਏ ਭਾਗ ਤੀਜੇ 'ਚੋਂ ਜਸਪ੍ਰੀਤ ਕੌਰ ਤੇ ਸੁਮਨਦੀਪ ਕੌਰ ਨੇ 8.62 ਐਸ.ਜੀ.ਪੀ.ਏ ਨਾਲ ਪਹਿਲਾ, ਜਸਪ੍ਰੀਤ ਕੌਰ ਨੇ 8.24 ਐਸ.ਜੀ.ਪੀ.ਏ ਨਾਲ ਦੂਜਾ ਤੇ ਪਿ੍ਆ ਨੇ 7.86 ਐਸ.ਜੀ.ਪੀ.ਏ ਨਾਲ ਤੀਜਾ ਸਥਾਨ ਹਾਸਲ ਕੀਤਾ | ਕਾਲਜ ਕੋਆਰਡੀਨੇਟਰ ਮੈਡਮ ਹਰਦੀਪ ਕੌਰ ਨੇ ਇਸ ਸ਼ਾਨਦਾਰ ਨਤੀਜੇ ਲਈ ਸਮੂਹ ਸਟਾਫ਼, ਵਿਦਿਆਰਥਣਾਂ ਤੇ ਮਾਪਿਆਂ ਨੰੂ ਵਧਾਈ ਦਿੱਤੀ ਤੇ ਵਿਦਿਆਰਥਣਾਂ ਨੰੂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |