27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੈਰਾਡਾਈਜ਼ ਸਕੂਲ ਕੋਟਮਜਲਸ ਵਿਖੇ ਅੰਬੇਡਕਰ ਜੈਅੰਤੀ ਮਨਾਈ <br/>

ਅਜੀਤ ਡੈਸਕ 19-04-2026
ਕਿਲ੍ਹਾ ਲਾਲ ਸਿੰਘ, 18 ਅਪ੍ਰੈਲ (ਬਲਬੀਰ ਸਿੰਘ)- ਪੈਰਾਡਾਈਜ਼ ਪਬਲਿਕ ਸਕੂਲ ਕੋਟ ਮਜਲਸ ਵਿਖੇ ਅੰਬਡਕਰ ਜੈਅੰਤੀ ਸਕੂਲ ਦੇ ਕੋਆਰਡੀਨੇਟਰ ਗੁਰਮੀਤ ਕੌਰ ਬਾਠ ਤੇ ਸਾਇੰਸ ਅਧਿਆਪਕਾ ਸਪਨਾ ਦੀ ਦੇਖ-ਰੇਖ ਹੇਠ ਮਨਾਈ ਗਈ | ਸਮੂਹ ਸਟਾਫ ਵਲੋਂ ਡਾ. ਅੰਬੇਦਕਰ ਦੀ ਫੋਟੋ 'ਤੇ ਫੁੱਲ ਮਲਾਵਾਂ ਪਹਿਨਾਂ ਕੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ | ਪਿ੍ੰਸੀਪਲ ਰਮਨਦੀਪ ਕੌਰ ਨੇ ਬਾਬਾ ਸਾਹਿਬ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਦੱਸਿਆ | ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਵਲੋਂ ਡਾ. ਸਾਹਿਬ ਨੂੰ ਸਮਰਪਿਤ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਲੇਖ ਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਪਿ੍ੰਸੀਪਲ ਰਮਨਦੀਪ ਕੌਰ, ਰਜ਼ਨੀਸ਼ ਕੌਰ, ਸੁਮਨਦੀਪ ਕੌਰ, ਨਿਰਵੈਰ, ਰਣਜੋਧ ਕੌਰ, ਸਰਬਜੀਤ ਕੌਰ, ਹਰਪ੍ਰੀਤ ਕੌਰ, ਸ਼ਰਨਦੀਪ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਸਿਮਰਨ ਤੇ ਸਮੂਹ ਵਿਦਿਆਰਥੀਆਂ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਦਾਲਮ ਨੰਗਲ ਵਿਖੇ ਵਿਸਾਖੀ ਮੌਕੇ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਹਿੰਦੂ ਕੰਨਿਆ ਮਹਾਂਵਿਦਿਆਲਾ ਦਾ ਬੀ.ਕਾਮ. ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।